ਚੰਡੀਗੜ੍ਹ | ਪੰਜਾਬ ‘ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਰਫ਼ਤਾਰ ਪਹਿਲਾਂ ਨਾਲੋਂ ਘਟ ਰਹੀ ਹੈ ਪਰ ਫਿਰ ਵੀ ਰੋਜ਼ਾਨਾ 800 ਦੇ ਕਰੀਬ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬੁੱਧਵਾਰ ਸੂਬੇ ‘ਚ ਕੁੱਲ 852 ਨਵੇਂ ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਤੇ 33 ਹੋਰ ਲੋਕਾਂ ਦੀ ਮੌਤ ਹੋ ਗਈ। ਰਾਹਤ ਦੀ ਗੱਲ ਇਹ ਕਿ ਇਸ ਦੌਰਾਨ ਸੂਬੇ ‘ਚ 1230 ਮਰੀਜ਼ ਕੋਰੋਨਾ ਨੂੰ ਮਾਤ ਦੇਣ ‘ਚ ਕਾਮਯਾਬ ਹੋਏ।
ਬੁੱਧਵਾਰ ਸਾਹਮਣੇ ਆਏ 852 ਕੇਸਾਂ ‘ਚੋਂ ਸਭ ਤੋਂ ਵੱਧ ਜਲੰਧਰ ਦੇ 120 ਅਤੇ ਇਸ ਤੋਂ ਬਾਅਦ 114 ਲੁਧਿਆਣਆ ਜ਼ਿਲ੍ਹੇ ‘ਚੋਂ, ਅੰਮ੍ਰਿਤਸਰ ‘ਚੋਂ 92 ਤੇ ਹੁਸ਼ਿਆਰਪੁਰ ‘ਚੋਂ 46 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ 33 ਮੌਤਾਂ ‘ਚੋਂ ਸਭ ਤੋਂ ਵੱਧ 6 ਮੌਤਾਂ ਲੁਧਿਆਣਾ, 5 ਜਲੰਧਰ, ਬਠਿੰਡਾ 5, ਗੁਰਦਾਸਪੁਰ 2, ਰੋਪੜ 2, ਪਠਾਨਕੋਟ 2, ਫਤਹਿਗੜ੍ਹ ਸਾਹਿਬ 2, ਮੁਕਤਸਰ 2, ਅੰਮ੍ਰਿਤਸਰ ‘ਚ ਤਿੰਨ ਮੌਤਾਂ ਹੋਈਆਂ। ਸੰਗਰੂਰ, ਮੁਹਾਲੀ, ਕਪੂਰਥਲਾ ਤੇ ਫਾਜ਼ਿਲਕਾ ‘ਚ ਇਕ-ਇਕ ਮੌਤ ਕੋਰਨਾ ਵਾਇਰਸ ਕਾਰਨ ਹੋਈ ਹੈ।