ਕੋਰੋਨਾ ਦੀ ਮਾਰ : ਇਕ ਦਿਨ ‘ਚ ਹੋਈਆਂ 793 ਮੌਤਾਂ, ਇਟਲੀ ‘ਤੇ ਟੁੱਟਾ ਦੁੱਖਾਂ ਦਾ ਪਹਾੜ

0
1043

ਜਲੰਧਰ . ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਇੱਕੋ ਦਿਨ ਵਿਚ 793 ਮੌਤਾਂ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਦੀ ਲਪੇਟ ਵਿਚ 53 ਹਜਾਰ 425 ਲੋਕ ਲਪੇਟ ਵਿਚ ਆ ਚੁੱਕੇ ਹਨ। ਸਥਿਤੀ ਨੂੰ ਵੇਖਦਿਆ ਇਟਲੀ ਦੇ ਪ੍ਰਧਾਨ ਜੋਸੇਪੋ ਕੋਤੇ ਨੇ ਬੀਤੀ ਰਾਤ ਬਿਆਨ ਜਾਰੀ ਕੀਤਾ। ਕਿ ਇਟਲੀ ਵਿਚ ਸਾਰੇ ਕਾਰੋਬਾਰ 3 ਅਪ੍ਰੈਲ ਤਕ ਬੰਦ ਰਹਿਣਗੇ ਜਦਕਿ ਮੈਡੀਕਲ ਸਟੋਰ, ਖਾਣ ਪੀਣ ਵਾਲੇ ਸਟੋਰਾਂ ਅਤੇ ਕਰਿਆਨਾ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ ਉਨ੍ਹਾਂ ਕਿਹਾ, ਮੇਰੇ ਕੋਲੋ ਆਪਣੇ ਲੋਕਾਂ ਦੀ ਮੌਤ ਨਹੀਂ ਵੇਖੀ ਜਾ ਰਹੀ। ਅਸੀ ਧਰਤੀ ਤੇ ਜਿੰਨੀ ਵੀ ਤਾਕਤ ਸੀ, ਉਸ ਨੂੰ ਵਰਤ ਬੈਠੇ ਹਾਂ ਅਤੇ ਹੁਣ ਕੋਈ ਵੱਸ ਨਹੀਂ ਚੱਲ ਰਿਹਾ।

ਲੋਕ ਪ੍ਰਮਾਤਮਾ ਅੱਗੇ ਅਰਦਾਸ ਕਰਨ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਸੰਸਾਰ ਦੀ ਸਭ ਤੋਂ ਵੱਡੀ ਇਤਿਹਾਸਕ ਘਟਨਾ ਬਣਦੀ ਜਾ ਰਹੀ ਹੈ। ਅਤੇ ਇਟਲੀ ਦੀ ਸਾਰੀ ਫੌਜ ਆਪਣੀ ਡਿਊਟੀ ਨਿਭਾ ਰਹੀ ਹੈ। ਦੱਸਣਯੋਗ ਹੈ ਕਿ ਇਟਲੀ ਦੇ ਤਿੰਨ ਸੂਬਿਆਂ ਵਿਚ ਕੋਰੋਨਾਵਾਇਰਸ ਨੇ ਤਰਥੱਲੀ ਮਚਾਈ ਹੋਈ ਹੈ। ਤੇ ਰੋਜਾਨਾ ਤਿੰਨ ਤੋਂ ਚਾਰ ਹਜਾਰ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ਤੇ ਮੌਤਾਂ ਦਾ ਗਿਣਤੀ ਲਗਾਤਾਰ ਵੱਧ ਰਹੀਹੈ।

ਇਟਲੀ ਸਰਕਾਰ ਕੋਲ ਨਾ ਹੀ ਮਰੀਜ਼ਾਂ ਨੂੰ ਹਸਪਤਾਲ ਵਿਚ ਰੱਖਣ ਲਈ ਜਗ੍ਹਾ ਹੈ ਤੇ ਨਾ ਦਫ਼ਨਾਉਣ ਲਈ,ਸੰਸਕਾਰ ਕਰਨ ਲਈ ਵੀ ਘੱਟ ਮਸ਼ੀਨਾਂ ਦਾ ਪ੍ਰਬੰਧ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।