RTA ਦੇ ਅਧਿਕਾਰੀ ਨੂੰ ਹੋਇਆ ਕੋਰੋਨਾ, ਡੀਸੀ ਸਮੇਤ ਕਈ ਵੱਡੇ ਅਫ਼ਸਰਾਂ ਨਾਲ 2 ਦਿਨ ਪਹਿਲਾਂ ਕੀਤੀ ਸੀ ਮੀਟਿੰਗ

0
562

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਹੁਣੇ-ਹੁਣੇ ਰਿਜ਼ਨਲ ਟਰਾਸਪੋਰਟ ਅਥਾਰਟੀ(ਆਰਟੀਏ) ਦੇ ਅਧਿਕਾਰੀ ਬਰਜਿੰਦਰ ਸਿੰਘ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਹਨਾਂ ਨੇ ਕੁਝ ਦਿਨਾਂ ਪਹਿਲਾਂ ਹੁਸ਼ਿਆਰਪੁਰ ਵਿਖੇ ਕੋਰੋਨਾ ਸੈਂਪਲ ਦਿੱਤਾ ਸੀ। ਦੱਸ ਦਈਏ ਕੀ ਇਹਨਾਂ ਨੇ ਦੋ ਦਿਨ ਪਹਿਲਾਂ ਡੀਸੀ, ਏਡੀਸੀ, ਐਸਡੀਐਮ, ਸਿਵਲ ਸਰਜਨ, ਡੀਆਰਓ, ਡੀਪੀਆਰਓ, ਏਪੀਆਰਓ, ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਕੀਤੀ ਸੀ। ਹੁਣ ਇਹ ਸਾਰੇ ਅਧਿਕਾਰੀਆਂ ਨੂੰ ਹੋਮ ਕੁਆਰੰਟਾਇਨ ਕਰਨ ਦੀ ਗੱਲ ਚੱਲ ਰਹੀ ਹੈ। ਹੁਣ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1107 ਹੋਈ ਗਈ ਹੈ ਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 25 ਹਨ।