ਜਲੰਧਰ . ਸੂਬੇ ਦੇ ਸਿਹਤ ਵਿਭਾਗ ਨੇ ਪੰਜਾਬ ਵਿਚ ਚੱਲ ਰਹੇ ਸਾਰੇ ਕੋਵਿਡ ਕੇਅਰ ਸੈਂਟਰਾਂ ਨੂੰ ਬੰਦ ਕਰ ਦਿੱਤਾ ਹੈ। ਕੋਵਿਡ ਕੇਅਰਾਂ ਸੈਂਟਰਾਂ ਵਿਚ ਜੋ ਮਰੀਜਾਂ ਦੇ ਲਈ ਸਾਮਾਨ ਵਰਤਿਆ ਜਾ ਰਿਹਾ ਸੀ, ਉਸ ਨੂੰ ਵੀ ਸਮੇਟਿਆ ਜਾਣ ਲੱਗਿਆ ਹੈ। ਸਾਰੇ ਵੈਟੀਲੇਂਟਰ ਸਰਕਾਰੀ ਹਸਪਤਾਲਾਂ ਵਿਚ ਰੱਖ ਦਿੱਤੇ ਗਏ ਹਨ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਹੁਣ ਲੈਵਲ-1 ਦੇ ਮਰੀਜਾਂ ਨੂੰ ਘਰ ਵਿਚ ਆਈਸੋਲੇਸ਼ਨ ਤੇ ਲੈਵਲ-2,3 ਦੇ ਮਰੀਜਾਂ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਾਵੇਗਾ। ਪ੍ਰਾਇਵੇਟ ਹਸਪਤਾਲਾ ਵਿਚ ਲੈਵਲ-1 ਦੇ ਮਰੀਜਾਂ ਦਾ ਇਲਾਜ ਨਹੀਂ ਹੋਵੇਗਾ। ਲੈਵਲ ਇਕ ਦੇ ਉਹ ਮਰੀਜ਼ ਹਨ ਜਿਹਨਾਂ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਪਰ ਕੋਰੋਨਾ ਰਿਪੋਰਟ ਪਾਜੀਟਿਵ ਹੈ।
ਹਾਲਾਂਕਿ ਵਿਭਾਗ ਨੇ ਲੋਕਾਂ ਨੂੰ ਕਿਹਾ ਹੈ ਕਿ ਕੋਰੋਨਾ ਖਤਮ ਨਹੀਂ ਹੋਇਆ ਬੱਸ ਮਰੀਜ਼ਾਂ ਦੀ ਗਿਣਤੀ ਘਟੀ ਹੈ। ਹੁਣ ਮਾਸਕ ਤੇ ਸਾਵਧਾਨੀਆਂ ਹੀ ਕੋਰੋਨਾ ਦੀ ਵੈਕਸੀਨ ਹਨ।
ਪੰਜਾਬ ਵਿਚ ਹੁਣ ਤੱਕ 1 ਲੱਖ 18 ਹਜਾਰ ਤੋਂ ਵੱਧ ਲੋਕ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ, ਤੇ ਇਕ ਲੱਖ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਚੁੱਕੇ ਹਨ। ਪੰਜਾਬ ਵਿਚ ਹੁਣ ਸਿਰਫ 18 ਹਜਾਰ ਐਕਟਿਵ ਕੇਸ ਹਨ। ਕੋਰੋਨਾ ਨਾਲ ਹੋਣ ਵਾਲੀਆਆਂ ਮੌਤਾਂ ਦੀ ਗਿਣਤੀ 3625 ਹੈ। ਦੱਸ ਦਈਏ ਕਿ ਕੋਰੋਨਾ ਨਾਲ ਜਿਹੜੇ ਵੀ ਮਰੀਜਾਂ ਦੀ ਜਾਨ ਗਈ ਹੈ ਉਹ ਕਿਸੇ ਨਾ ਕਿਸੇ ਬਿਮਾਰੀ ਤੋਂ ਪਹਿਲਾਂ ਵੀ ਪੀੜਤ ਸਨ।
(SPONSORED : ਪੰਜਾਬੀ ਤੋਂ ਹਿੰਦੀ, ਊਰਦੂ ਤੋਂ ਪੰਜਾਬੀ-ਹਿੰਦੀ ਟਰਾਂਸਲੇਸ਼ਨ ਅਤੇ ਟਾਈਪਿੰਗ ਕਰਵਾਉਣ ਲਈ 9646-365-001 ‘ਤੇ ਸੰਪਰਕ ਕਰੋ।)