ਕੋਰੋਨਾ ਪ੍ਰਭਾਵਿਤ 36 ਲੋਕ ਹੋਏ ਠੀਕ, ਜ਼ਿਲ੍ਹੇ ‘ਚ ਐਕਟਿਵ ਕੇਸ ਬਚੇ 549, ਪੜ੍ਹੋ – ਕੋਰੋਨਾ ਦੇ 1467 ਅੰਕੜੇ ਬਾਰੇ

0
432

ਜਲੰਧਰ . ਜ਼ਿਲ੍ਹੇ ਵਿਚ ਜਿੱਥੇ ਕੋਰੋਨਾ ਦੇ ਕੇਸ ਜਿਆਦਾ ਸਾਹਮਣੇ ਆ ਰਹੇ ਹਨ ਉਸਦੇ ਨਾਲ-ਨਾਲ ਠੀਕ ਵੀ ਹੋ ਰਹੇ ਨੇ। ਜਲੰਧਰ ਵਿਚ ਹੁਣ ਤੱਕ ਜਿਹੜੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਗਿਣਤੀ 549 ਹੈ ਤੇ 1467 ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ ਹਨ। ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫਤਾਰ ਵੀ ਉਨੀ ਤੇਜ਼ ਹੈ ਜਿੰਨੀ ਕਿ ਕੋਰੋਨਾ ਦੇ ਨਵੇਂ ਕੇਸਾਂ ਆਉਣ ਦੀ। ਅੱਜ ਤੱਕ ਜ਼ਿਲ੍ਹੇ ਵਿਚੋਂ 886 ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ ਤੇ 34 ਲੋਕਾਂ ਨੇ ਕੋਰੋਨਾ ਹੱਥੋ ਆਪਣੀ ਜਾਨ ਗਵਾਈ ਹੈ।

ਜ਼ਿਲ੍ਹੇ ਵਿਚ ਕਿੱਥੇ-ਕਿੱਥੇ ਹੋ ਰਹੀ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਦੇਖਰੇਖ



ਸਥਾਨ                               ਕੋਰੋਨਾ ਪ੍ਰਭਾਵਿਤ ਲੋਕ

ਸਿਵਲ ਹਸਪਤਾਲ                           91
ਸ਼ਾਹਕੋਟ                                      9
ਲੁਧਿਆਣਾ                                     7
ਪੀਜੀਆਈ ਚੰਡੀਗੜ੍ਹ                           1
ਮੈਰੀਟੋਰੀਅਸ ਸਕੂਲ                         176
ਹੋਰ ਜ਼ਿਲ੍ਹਿਆ ਵਿਚ ਭਰਤੀ ਲੋਕ                  5
ਹੋਮ ਕਵਾਰੰਟੀਨ                              102
ਮਿਲਟਰੀ ਹਸਪਤਾਲ                            71
ਅੰਮ੍ਰਿਤਸਰ                                        1


ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਪੂਰਾ ਵੇਰਵਾ

  • ਜ਼ਿਲ੍ਹੇ ਵਿਚ ਹੁਣ ਤੱਕ ਲੋਕਾਂ ਦੀ ਹੋਏ ਕੋਰੋਨਾ ਮਰੀਜਾਂ ਦੀ ਗਿਣਤੀ ਹੈ 1467
  • ਕੋਰੋਨਾ ਕਾਰਨ ਹੋਈਆਂ ਮੌਤਾਂ – 32
  • ਠੀਕ ਹੋਏ ਮਰੀਜ਼ – 886
  • ਹੁਣ ਸਿਰਫ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ – 549
  • ਰਿਪੋਰਟਾਂ ਆਉਣੀਆਂ ਬਾਕੀ – 1024
  • ਜ਼ਿਲ੍ਹੇ ਵਿਚ ਕੁੱਲ ਵੈਂਟੀਲੇਟਰ – 12
  • ਆਈਸੋਲੇਸ਼ਨ ਬੈੱਡ –  340
  • ਸਿਵਲ ਹਸਪਤਾਲ ਵਿਚ ਕੋਰੋਨਾ ਪ੍ਰਭਾਵਿਤ ਦਾਖਲ ਲੋਕ – 113
  • ਹੁਣ ਤੱਕ ਜ਼ਿਲ੍ਹੇ ਵਿਚ ਹੋਏ ਕੋਰੋਨਾ ਟੈਸਟ- 31,764
  • ਨੈਗੇਟਿਵ ਰਿਪੋਰਟਾਂ – 29,003                  
  •