PIMS ‘ਚ ਹੋਈ ਕਨਵੋਕੇਸ਼ਨ, MBBS ਦੇ ਸਟੂਡੈਂਟਸ ਨੂੰ ਮਿਲੀਆਂ ਡਿਗਰੀਆਂ

0
1504

ਜਲੰਧਰ | ਪੰਜਾਬ ਇੰਸਟਿਚਉਟ ਆਫ ਮੈਡੀਕਲ ਸਾਇੰਸਿਜ (ਪਿਮਸ) ਵਲੋੰ ਐਮਬੀਬੀਐਸ ਦੇ ਦੇ ਵਿਦਿਆਰਥੀਆਂ ਦਾ ਕਨਵੋਕੇਸ਼ਨ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਬਤੋਰ ਮੁੱਖ ਮਹਿਮਾਨ ਬਾਬਾ ਫਰੀਦ ਯੁਨਿਵਰਸੀਟੀ ਦੇ ਵਾਇਸ ਚਾੰਸਲਰ ਡਾ ਰਾਜ ਬਹਾਦੂਰ ਸ਼ਾਮਲ ਹੋਏ। ਇਸ ਮੋਕੇ ਤੇ ਪਿਮਸ ਦੇ ਰੈਜੀਡੈੰਟ ਡਰੈਕਟਰ ਸ਼੍ਰੀ ਅਮਿਤ ਸਿੰਘ ਅਤੇ ਡਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ ਨੇ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨਾ ਦਾ ਸਵਾਗਤ ਕੀਤੀ। ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਦੇ ਨਾਲ ਹੋਈ।

ਇਸ ਮੋਕੇ ਤੇ ਡਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ ਨੇ ਅਪਣੇ ਸਵਾਗਤੀ ਭਾਸ਼ਨ ਵਿਚ ਪਿਮਸ ਬਾਰੇ ਪੂਰੀ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਇਹ ਪਿਮਸ ਲਈ ਬਹੁਤ ਹੀ ਮਾਨ ਵਾਲੀ ਗਲ ਹੈ ਕਿ ਸਾਡੇ ਅਧਿਆਪਕਾਂ ਨੇ ਕੋਰੋਨਾ ਦੇ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਪਡਾਇਆ। ਇਸ ਦੇ ਨਤੀਜੇ ਵਜੋਂ 2018 ਬੈਚ ਦਾ ਪ੍ਰੀਖਿਆ ਨਤੀਜੇ ਵਿਚ ਸਾਡੇ ਇੰਸਟੀਚਿਉਟ ਦੇ ਚਾਰ ਬਚਿਆਂ ਦੀ ਡਿਸਟਿੰਗਸ਼ਨ ਆਈ ਹੈ। ਇਸ਼ਦੇ ਅਲਾਵਾ ਡਰੈਕਟਰ ਪ੍ਰਿੰਸੀਪਲ ਦੀ ਆਗੁਵਾਈ ਵਿਚ ਸਾਲ 2014-2015 ਦੇ ਐਮਬੀਬੀਐਸ ਦੇ ਵਿਦਿਆਰਥੀਆਂ ਨੂੰ ਡਿਗਰੀ ਦਿੱਤੀ ਗਈ।

ਬੈਸਟ ਗ੍ਰੇਜੁਏਟ, ਟਾਪਰ ਅਤੇ ਡਿਸਡਿੰਕਸ਼ਨ ਹੋਲਡਰਾਂ ਦੇ ਉਜਵਲ ਭਵਿਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਪੇਸ਼ਾ ਇਨਸਾਨਿਅਤ ਦੇ ਸੇਵਾ ਨੂੰ ਸਮਰਪਤ ਹੈ। ਉਹਨਾਂ ਨੇ ਕਿਹਾ ਪਿਮਸ ਭਵਿੱਖ ਵਿਚ ਵੀ ਇਸੇ ਸੇਵਾ ਭਾਵ ਨਾਲ ਸਿਹਤ ਸੁਵਿਧਾਵਾ ਦੇਣ ਲਈ ਅੱਗੇ ਹੈ। ਆਸ਼ਾ ਹੈ ਕਿ ਪਿਮਸ ਦੇ ਵਿਦਿਆਥੀ ਵੀ ਇਸੇ ਸੇਵਾ ਭਾਵ ਨੂੰ ਅਗੇ ਵੀ ਜਾਰੀ ਰੱਖਂਣ। ਉਹਨਾਂ ਨੇ ਅੱਗੇ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਮਾਰਗਦਰਸ਼ਕ ਤੇ ਹੈ ਹੀ ਪਰ ਮਰੀਜ ਵੀ ਵਿਦਿਆਰਥੀਆਂ ਦੇ ਅਧਿਆਪਕ ਹੁੰਦੇ ਹਨ। ਬੱਚੇ ਪ੍ਰੇਕਟੀਕਲ ਦੇ ਜਰੀਏ ਬਹੁਤ ਕੁਝ ਸਿਖਦੇ ਹਨ। ਨਵੀਂ-ਨਵੀਂ ਬਿਮਾਰੀਆਂ ਦੇ ਬਾਰੇ ਜਾਣਕਾਰੀ ਮਿਲਦੀ ਹੈ।

ਇਸ ਮੋਕੇ ਤੇ ਬਾਬਾ ਫਰੀਜ ਯੁਨਿਵਰਸੀਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦੁਰ ਨੇ ਕਿਹਾ ਕਿ ਕਨਵੋਕੇਸ਼ਮ ਸਮਾਗਮ ਹਮੇਸ਼ਾ ਹੀ ਇਸ ਤਰ੍ਵਾਂ ਦਾ ਵਿਸ਼ੇਸ਼ ਅਵਸਰ ਹੁੰਦਾ ਹੈ, ਜਿਸ ਵਿਚ ਅਸੀ ਸ਼ੁਰੂ ਦੇ ਸਾਲਾਂ ਵਿਚ ਕੀਤੀ ਗਈ ਕਡੀ ਮਿਹਨਤ ਨੂੰ ਟੀਚਿਆਂ ਦੀ ਪ੍ਰਾਪਤੀ ਅਤੇ ਸਫਲਤਾ ਦੀ ਪ੍ਰਾਪਤੀ ਨਾਲ ਜੁਡ਼ਦੇ ਹੋਏ ਦੇਖਦੇ ਹਾਂ। ਇਹ ਇਕ ਇਸ ਤਰਾਂ ਦੀ ਯਾਤਰਾ ਰਹਿੰਦੀ ਹੀ ਜੋ ਅਸਥਾਈ ਕਦਮਾਂ ਦੇ ਨਾਲ ਸ਼ੁਰੂ ਹੁੰਦੀ ਹੈ ਅਤੇ ਸਾਨੂੰ ਉਚਾਇਂਆਂ ਤੱਕ ਲੈ ਕੇ ਜਾਂਦੀ ਹੈ। ਮੈੰ ਸਾਰੇ ਵਿਦਿਆਰਥੀਆਂ ਨੂੰ ਕਹਿਣਾ ਚਾਹੁੰਦਾ ਦਾ ਕਿ ਜੀਵਨ ਵਿਚ ਕੁਝ ਪਾਉਣ ਲਈ ਹਮੇਸ਼ਾ ਮਨ ਵਿਚ ਸਿਖਣ ਦੀ ਇਝਾ ਬਰਕਰਾਰ ਰਖਣੀ ਚਾਹੀਦੀ ਹੈ। ਕਿਉਂ ਕਿ ਗਿਆਨ ਦਾ ਕੋਈ ਅੰਤ ਨਹੀੰ ਹੁੰਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਿਮਸ ਨੇ ਪੂਰੇ ਦੌਆਬਾ ਖੇਤਰ ਦਾ ਮਾਨ ਵਧਾਇਆ ਹੈ। ਅੱਜ ਮੇਰੇ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ ਕਿ ਐਮਬੀਬੀਐਸ ਦੇ ਵਿਦਿਆਰਥੀਆਂ ਨੂੰ ਡਿਗਰੀ ਦੇਣ ਲਈ ਮੈਂ ਹਾਜਰ ਹਾਂ। ਉਹਨਾਂ ਨੇ ਕਿਹਾ ਕਿ ਇਸ ਲਈ ਮੈਂ ਪਿਮਸ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ। ਸਿਹਤਮੰਦ ਜਿੰਦਗੀ ਹਰ ਵਿਅਕਤੀ ਦਾ ਅਧਿਕਾਰ ਹੈ। ਇਸ ਜਿਮੇਵਾਰੀ ਵਿਚ ਸਿਰਫ ਲੋਕਾਂ ਦਾ ਇਲਾਜ ਕਰਨਾਂ ਹੀ ਸ਼ਾਮਲ ਨਹੀਂ ਹੈ ਬਲਕੀ ਸਿਹਤਪ੍ਰਤੀ ਜਾਗਰੁਕਤਾ ਵੀ ਪੈਦਾ ਕਰਨੀ ਹੈ।

ਇਸ ਮੋਕੇ ਤੇ ਪਿਮਸ ਦੇ ਰੈਜੀਡੈਂਟ ਡਰੈਕਟਰ ਸ਼੍ਰੀ ਅਮਿਤ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਅਸਲੀ ਪ੍ਰੀਖਿਆ ਡਿਗਰੀ ਲੈਣ ਤੋਂ ਬਾਅਦ ਮਰੀਜਾਂ ਦੀ ਸੇਵਾ ਕਰਨ ਦੀ ਹੋਵੇਗੀ। ਇਸ ਲਈ ਨਵੇਂ ਡਾਕਟਰਾਂ ਨੂੰ ਸਮਾਜ ਸੇਵਾ ਲਈ ਅਪਣਾ ਸਮਾਂ ਦੇਣਾ ਚਾਹੀਦਾ ਹੈ। ਨਵੇੰ ਡਾਕਟਰਾਂ ਨੂੰ ਉਹਨਾਂ ਦੀ ਭੁਮਿਕਾ ਬਾਰੇ ਦਸਿਆ ਅਤੇ ਉਹਨਾਂ ਨੂੰ ਸਮਾਜ ਅਤੇ ਲੋਕਾਂ ਦੇ ਹਿਤਾਂ ਵਿਚ ਕੰਮ ਕਰਨ ਦੀ ਅਪੀਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਮਰੀਜ ਅਤੇ ਡਾਕਟਰ ਦਾ ਰਿਸ਼ਤਾ ਇਸ਼ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਮਰੀਜ ਡਾਕਟਰ ਨੂੰ ਅਪਣੀ ਬਿਮਾਰੀ ਦੱਸਣ ਵਿਚ ਕੋਈ ਝਿਜਕ ਨਾਂ ਕਰੇ ਅਤੇ ਡਾਕਟਰ ਵੀ ਇਕ ਪਰਿਵਾਰਕ ਮੈੰਬਰ ਵਾਂਗ ਉਸਦਾ ਇਲਾਜ ਕਰੇ। ਇਸ ਦੇ ਅਲਾਵਾ ਉਹਨਾਂ ਨੇ ਦਸਿਆ ਕਿ ਪਿਸਸ ਜਲੰਧਰ ਹੀ ਨਹੀਂ ਦੌਆਬਾ ਦਾ ਇਸ ਇਸ ਤਰ੍ਹਾਂ ਦਾ ਇਸਟਿਚਉਟ ਹੈ ਜਿਥੇ ਸਭ ਤੋੰ ਪਹਿਲਾ ਕੋਰੋਨਾ ਦਾ ਟੈਸਟ ਕਰਨ ਵਾਲੀ ਐਨਏਬੀਐਲ ਪ੍ਰਮਾਣਤ ਆਰਟੀਪੀਸੀਆਰ ਲੈਬ ਦੀ ਸ਼ੁਰੂਆਤ ਹੋਈ। ਇਨਾਂ ਹੀ ਨਹੀਂ ਕੋਵੋਡ ਦੀ ਰਿਪੋਰਟ ਵੀ ਇਕ ਦਿਨ ਵਿਚ ਮਿਲ ਜਾਂਦੀ ਸੀ। ਉਹਨਾਂ ਪਿਮਸ ਦੀ ਇਕ ਹੋਰ ਉਪਲਬਧਤਾ ਬਾਰੇ ਦਸਿਆ ਕਿ ਮਹਾਮਹਿਮ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਵਲੋਂ ਪਿਮਸ ਨੂੰ ਨਸ਼ਾ ਮੁਕਤੀ ਮੁਹੀਮ ਵਿਚ ਮਹੱਤਵਪੂਰਨ ਯੋਗਦਾਨ ਦੇਣ ਲਈ ਸਨਮਾਤ ਕੀਤਾ ਗਿਆ ਹੈ।

ਉਹਨਾਂ ਨੇ ਕਿਹਾ ਕਿ ਪੰਜਾਬ ਇੰਸਟਿਚਉਟ ਆਫ ਮੈਡੀਕਲ ਸਾਇੰਸਿਜ (ਪਿਮਸ)ਵਲੋਂ ਪਿਛਲੇ ਸਾਲਾਂ ਤੋਂ ਰਾਜ ਦੇ ਸੇਹਤ ਜਗਤ ਵਿਚ ਪੌਧ ਲਗਾਉਣ ਦਾ ਕੰਮ ਕੀਤਾ ਹੈ। ਜਿਸਦੇ ਫਲਦਾਈ ਨਤੀਜੇ ਪੰਜਾਬ ਨੇ ਕੋਵਿਡ ਦੇ ਦੌਰਾਨ ਵਧੀਅਂ ਸਿਹਤ ਸੁਵਿਧਾਵਾਂ ਪ੍ਧਾਨ ਕਰਨ ਵਜੋ ਮਿਲੇ ਹਨ। ਉਮੀਦ ਹੈ ਪਿਮਸ ਸਿਰਫ ਪੰਜਾਬ ਹੀ ਨਹੀੰ ਦੁਨਿਆ ਭਰ ਵਿਚ ਅਨੁਭਵੀ ਅਤੇ ਯੋਗ ਡਾਕਟਰਾਂ ਦੀ ਚੇਨ ਸਪਲਾਈ ਦਾ ਕੰਮ ਕਰੇਗਾ।

ਖੇਡ ਅਤੇ ਸਿਖਿਆ ਮੰਤਰੀ ਪਦਮਸ਼੍ਰੀ ਸ. ਪਰਗਟ ਸਿੰਘ ਕਿਸੇ ਕਾਰਨ ਇਸ ਸਮਾਗਮ ਵਿਚ ਸ਼ਾਮਲ ਨਹੀੰ ਹੋ ਸਕੇ। ਪਰ ਉਹਨਾਂ ਨੇ ਵਧਾਈ ਸੰਦੇਸ਼ ਵਿਚ ਪਿਮਸ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਅਤੇ ਉਹਨਾੰ ਨੇ ਅਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਪਿਮਸ ਨੇ ਥੋਡੇ ਸਮੇਂ ਬਹੁਤ ਤਰਕੀ ਕੀਤੀ ਹੈ ਜੋ ਪੰਜਾਬ ਲਈ ਬਡੇ ਮਾਨ ਗਲ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ) ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)