ਲੁਧਿਆਣਾ। ਲੁਧਿਆਣਾ ਵਿੱਚ ਦੋ ਪਰਿਵਾਰ ਆਪਸ ‘ਚ ਉਲਝ ਗਏ ਤੇ ਇਕ ਮਰੇ ਹੋਏ ਵਿਅਕਤੀ ਦੀ ਲਾਸ਼ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਸ ਵਿਅਕਤੀ ਦਾ ਨਾਮ ਕਰਮਜੀਤ ਸਿੰਘ ਹੈ, ਜਿਸ ਨੇ 2 ਵਿਆਹ ਕਰਵਾਏ ਹੋਏ ਸਨ। ਪਹਿਲੇ ਵਿਆਹ ਤੋਂ 3 ਬੱਚੇ
1 ਲੜਕਾ ਤੇ ਦੋ ਲੜਕੀਆਂ ਸਨ ਤੇ ਦੂਸਰੇ ਵਿਆਹ ਤੋਂ ਕੋਈ ਬੱਚਾ ਨਹੀਂ ਸੀ ਪਰ ਜਿਸ ਨਾਲ ਦੂਸਰਾ ਵਿਆਹ ਹੋਇਆ ਸੀ, ਉਸ ਦੇ 4 ਬੱਚੇ 3 ਲੜਕੀਆਂ ਤੇ 1 ਲੜਕਾ ਹੈ। ਅੱਜ ਕਰਮਜੀਤ ਸਿੰਘ ਦੀ ਮੌਤ ਹੋਣ ‘ਤੇ ਪਹਿਲੀ ਪਤਨੀ ਨੇ ਆ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਮੇਰੇ ਪਤੀ ਨੂੰ ਮਾਰ ਦਿੱਤਾ ਗਿਆ ਹੈ ਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਪੁਲਸ ਨੇ ਮੌਕੇ ‘ਤੇ ਆ ਕੇ ਸਸਕਾਰ ਨੂੰ ਰੁਕਵਾ ਦਿੱਤਾ ਪਰ ਦੂਸਰੀ ਪਤਨੀ ਤੇ ਪੂਰੇ ਪਰਿਵਾਰ ਅਤੇ ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕੀ ਮ੍ਰਿਤਕ ਕਰਮਜੀਤ ਬਿਮਾਰ ਰਹਿੰਦਾ ਸੀ।