ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਦਾ ਵਿਵਾਦ ਸੁਲਝਿਆ : ਗੀਤ ‘ਚ ਮੁਹੰਮਦ ਸਾਹਿਬ ਨਹੀਂ ਖਾਨ ਮੁਹੰਮਦ ਦਾ ਹੈ ਜ਼ਿਕਰ, ਪਿਤਾ ਨੇ ਕੀਤਾ ਸ਼ਪੱਸਟ

0
7509

ਲੁਧਿਆਣਾ/ਮਾਨਸਾ | ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਰਿਲੀਜ਼ ਹੋ ਰਹੇ ਗਾਣਿਆਂ ‘ਤੇ ਵਿਵਾਦ ਜ਼ਰੂਰ ਹੁੰਦਾ ਹੈ। ਐਸਵਾਈਐਲ ਗਾਣੇ ਤੋਂ ਬਾਅਦ ਮੰਗਲਵਾਰ ਨੂੰ ਰਿਲੀਜ਼ ਹੋਏ ‘ਵਾਰ’ ਗਾਣੇ ‘ਤੇ ਵੀ ਵਿਵਾਦ ਸ਼ੁਰੂ ਹੋ ਗਿਆ ਸੀ ਪਰ ਇਸ ਨੂੰ ਸੁਲਝਾ ਦਿੱਤਾ ਗਿਆ ਹੈ।

ਦਰਅਸਲ ਇਸ ਗਾਣੇ ਵਿੱਚ ਵਰਤੇ ਗਏ ਮੁਹੰਮਦ ਸ਼ਬਦ ਨੂੰ ਲੈ ਕੇ ਵਿਵਾਦ ਹੋਇਆ ਸੀ। ਮੁਸਲਿਮ ਭਾਈਚਾਰੇ ਨੇ ਰੋਸ ਜਤਾਉਂਦਿਆਂ ਕਿਹਾ ਸੀ ਕਿ ਇਹ ਗਲਤ ਹੈ।

ਪੰਜਾਬ ਦੇ ਸ਼ਾਹੀ ਇਮਾਮ ਨੇ ਇਸ ਬਾਰੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ। ਇਸ ਤੋਂ ਬਾਅਦ ਜਦੋਂ ਇਤਿਹਾਸ ਦੀਆਂ ਕਿਤਾਬਾਂ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਗਾਣੇ ਵਿੱਚ ਵਰਤਿਆ ਮੁਹੰਮਦ ਸ਼ਬਦ ਇਸਲਾਮ ਧਰਮ ਸੱਭ ਤੋਂ ਵੱਡੇ ਪੈਗੰਬਰ ਬਾਰੇ ਨਹੀਂ ਵਰਤਿਆ ਗਿਆ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਗਾਣਾ ਕਾਫੀ ਲੰਮਾ ਸੀ ਜਿਸ ਨੂੰ ਛੋਟਾ ਕੀਤਾ ਗਿਆ ਹੈ। ਹੋ ਸਕਦਾ ਹੈ ਇਹ ਕਨਫਿਊਜ਼ਨ ਉਸੇ ਚੱਕਰ ਵਿੱਚ ਰਹਿ ਗਈ ਹੋਵੇ ਪਰ ਗਾਣੇ ਵਿੱਚ ਮੁਹੰਮਦ ਸਾਹਿਬ ਦਾ ਜ਼ਿਕਰ ਬਿਲਕੁਲ ਵੀ ਨਹੀਂ ਹੈ।

ਸ਼ਾਹੀ ਇਮਾਮ ਨੇ ਲਾਇਵ ਹੋ ਕੇ ਦੱਸਿਆ ਕਿ ਹਰੀ ਸਿੰਘ ਨਲੂਆ ਬਾਰੇ ਇਤਿਹਾਸਕ ਤੱਥ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਲੜ੍ਹਾਈ ਦੌਰਾਨ ਹਰੀ ਸਿੰਘ ਨਲੂਆ ਨੇ ਖਾਨ ਮੁਹੰਮਦ ਅਤੇ ਉਸ ਦੇ ਪੰਜ ਪੁੱਤਰਾਂ ਨੂੰ ਹਰਾਇਆ ਸੀ। ਇਹ ਸਟੋਰੀ ਬਿਆਨ ਕਰਨ ਲਈ ਗੀਤ ਵਿੱਚ ਮੁਹੰਮਦ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਨਾ ਕਿ ਹਜ਼ਰਤ ਮੁਹੰਮਦ ਵਾਸਤੇ।

ਸੁਣੋ ਗੀਤ