ਹੌਰਨ ਵਜਾ ਕੇ ਸਾਈਡ ਮੰਗਣ ‘ਤੇ ਹੋਇਆ ਵਿਵਾਦ : ਐਕਟਿਵਾ ਸਵਾਰ ‘ਤੇ ਨੌਜਵਾਨਾਂ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ

0
267

ਲੁਧਿਆਣਾ| ਮਾਮਲਾ ਲੁਧਿਆਣਾ ਦੀ ਕੋਚਰ ਮਾਰਕੀਟ ਦਾ ਹੈ, ਜਿੱਥੇ ਐਕਟਿਵਾ ‘ਤੇ ਜਾ ਰਹੇ ਨੌਜਵਾਨ ਨੇ ਹੌਰਨ ਵਜਾ ਕੇ ਸਾਈਡ ਹੋਣ ਲਈ ਕਿਹਾ ਤਾਂ ਅੱਗੇ ਜਾ ਰਹੇ ਨੌਜਵਾਨਾਂ ਵਲੋਂ ਬਹਿਸ ਕਰ ਕੇ ਐਕਟਿਵਾ ਸਵਾਰ ਨੌਜਵਾਨ ‘ਤੇ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕਰ ਦਿੱਤਾ, ਜਦਕਿ ਜ਼ਖਮੀ ਨੌਜਵਾਨ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਪੁਲਿਸ ਕੋਲ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।