ਫਿਰੋਜ਼ਪੁਰ ‘ਚ ਵਿਵਾਦ : ਡੇਰਾ ਸਿਰਸਾ ਨੂੰ ਮੰਨਣ ਵਾਲੀ ਅਧਿਆਪਕਾ ਨੇ ਸਿੱਖ ਧਰਮ ਖ਼ਿਲਾਫ ਬੋਲੇ ਅਪਸ਼ਬਦ, ਸਿੱਖ ਜਥੇਬੰਦੀਆਂ ਨੇ ਸਕੂਲ ‘ਚ ਲਾਇਆ ਧਰਨਾ

0
745

ਫਿਰੋਜ਼ਪੁਰ। ਆਏ ਦਿਨ ਧਰਮ ਦੇ ਨਾਂ ‘ਤੇ ਪਾੜ ਪਾਉਣ ਵਾਸਤੇ ਲੋਕ ਹੋਛੀਆਂ ਹਰਕਤਾਂ ਕਰਦੇ ਰਹਿੰਦੇ ਹਨ ਪਰ ਜੇ ਸਕੂਲ ਦੇ ਅਧਿਆਪਕ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਵਿਰਸੇ ਨੂੰ ਕੌਣ ਸੰਭਾਲੇਗਾ। ਇਸੇ ਤਰ੍ਹਾਂ ਦਾ ਇਕ ਮਾਮਲਾ ਜ਼ੀਰਾ ਵਿਧਾਨ ਸਭਾ ਹਲਕਾ ਦੇ ਪਿੰਡ ਬਹਿਕ ਗੁੱਜਰਾਂ ਦੇ ਪ੍ਰਾਇਮਰੀ ਸਕੂਲ ਵਿਚ ਦੇਖਣ ਨੂੰ ਆਇਆ ਹੈ, ਜਿੱਥੋਂ ਦੀ ਇੱਕ ਅਧਿਆਪਕਾ, ਜੋ ਕਿ ਉਸ ਫੈਮਿਲੀ ਨਾਲ ਸਬੰਧ ਰੱਖਦੀ ਹੈ, ਜੋ ਸਿਰਸਾ ਵਾਲੇ ਰਾਮ ਰਹੀਮ ਨੂੰ ਮੰਨਦੀ ਹੈ, ਨੇ ਸਿੱਖ ਧਰਮ ਦੇ ਕਕਾਰਾਂ ਤੇ ਉਨ੍ਹਾਂ ਦੇ ਗੁਰੂਆਂ ਬਾਰੇ ਅਪਸ਼ਬਦ ਬੋਲੇ ਹਨ। ਜਿਸਨੂੰ ਲੈ ਕੇ ਸਿੱਖ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸਿੱਖ ਜਥੇਬੰਦੀਆਂ ਤੇ ਇਲਾਕੇ ਦੇ ਲੋਕਾਂ ਨੇ ਰੋਸ ਵਜੋਂ ਅੱਜ ਸਕੂਲ ਵਿੱਚ ਧਰਨਾ ਦੇ ਕੇ ਉਸ ਅਧਿਆਪਕਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਮਾਮਲਾ ਤੂਲ ਫੜਦਾ ਦੇਖ ਕੇ ਮੌਕੇ ‘ਤੇ ਪਹੁੰਚੇ ਐੱਸਐਚਓ ਗੁਰਪ੍ਰੀਤ ਸਿੰਘ ਸਦਰ ਜ਼ੀਰਾ ਵੱਲੋਂ ਸਰਕਾਰੀ ਟੀਚਰ ਮੈਡਮ ਪੂਜਾ ਖਿਲਾਫ 295 ਧਾਰਾ ਤਹਿਤ ਪਰਚਾ ਦਰਜ ਕਰ ਦਿੱਤਾ ਗਿਆ।

ਇਲਾਕੇ ਦੇ ਲੋਕਾਂ ਤੇ ਸਿੱਖ ਜਥੇਬੰਦੀਆਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਵਾਲੋ ਲੋਕਾਂ ਉਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਇਸ ਮਹਿਲਾ ਅਧਿਆਪਕਾ ਨੂੰ ਨੌਕਰੀ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।