ਭਗਵੰਤ ਮਾਨ ਦੇ ਦਾੜ੍ਹੀ ਵਾਲੇ ਕੁਮੈਂਟ ‘ਤੇ ਛਿੜਿਆ ਵਿਵਾਦ, ਅਕਾਲੀ ਆਗੂਆਂ ਨੇ ਕਿਹਾ- ਅਕਾਲ ਤਖਤ ਦੇ ਜਥੇਦਾਰ ਕਰਨ ਬਣਦੀ ਕਾਰਵਾਈ

0
95

ਚੰਡੀਗੜ੍ਹ| ਲੰਘੇ ਦਿਨ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵਲੋਂ ਦਾੜ੍ਹੀ ਉਤੇ ਕੀਤੇ ਕੁਮੈਂਟ ਕੀਤਾ ਗਿਆ ਸੀ। ਜਿਸਨੂੰ ਲੈ ਕੇ ਹੁਣ ਵਿਵਾਦ ਛਿੜ ਗਿਆ ਹੈ।

ਭਾਜਪਾ ਆਗੂ ਆਰਪੀ ਸਿੰਘ ਤੇ ਵਿਰਸਾ ਸਿੰਘ ਵਲਟੋਹਾ ਨੇ ਇਸਨੂੰ ਲੈ ਕੇ ਅਕਾਲ ਤਖਤ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ ਉਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲੀ ਨੇਤਾਵਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਗੁਰੂ ਸਾਹਿਬਾਨ ਵਲੋਂ ਬਖਸ਼ੇ ਦਾਹੜੇ ਸਾਬ੍ਹ ਦਾ ਮਜ਼ਾਕ ਉਡਾਇਆ ਹੈ।

ਇਸ ਤੋਂ ਇਲਾਵਾ ਹਰਜੀਤ ਗਰੇਵਾਲ ਤੇ ਹੋਰ ਸੀਨੀਅਰ ਅਕਾਲੀ ਤੇ ਭਾਜਪਾ ਆਗੂਆਂ ਨੇ ਇਸ ਮਾਮਲੇ ਉਤੇ ਭਗਵੰਤ ਮਾਨ ਦੀ ਨਿਖੇਧੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਆਪ ਸਿੱਖ ਪਰਿਵਾਰ ਨਾਲ ਸਬੰਧਤ ਭਗਵੰਤ ਮਾਨ ਨੂੰ ਅਜਿਹੇ ਮਜ਼ਾਕ ਸ਼ੋਭਾ ਨਹੀਂ ਦਿੰਦੇ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)