ਅੰਮ੍ਰਿਤਸਰ, 6 ਨਵੰਬਰ| ਅੰਮ੍ਰਿਤਸਰ ਤੋਂ ਸ਼ਿਵ ਸੈਨਾ ਆਗੂ ਦਾ ਬਹੁਤ ਹੀ ਵਿਵਾਦਤ ਬਿਆਨ ਸਾਹਮਣੇ ਆਇਆ ਹੈ। ਮਰਹੂਮ ਹਿੰਦੂ ਲੀਡਰ ਸੁਧੀਰ ਸੂਰੀ ਦੇ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਸ਼ਿਵ ਸੈਨਾ ਲੀਡਰ ਨੇ ਸਟੇਜ ਤੋਂ ਸ਼ਰੇਆਮ ਇਹ ਐਲਾਨ ਕਰ ਦਿੱਤਾ ਕਿ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸਿੰਘ ਉਰਫ ਸੰਨੀ ਨੂੰ ਪੇਸ਼ੀ ਭੁਗਤਣ ਆਉਣ ਵੇਲੇ ਜੋ ਗੋਲ਼ੀ ਮਾਰੇਗਾ, ਉਸਦੇ ਨਾਂ ਉਹ ਆਪਣੀ ਸਾਰੀ ਪ੍ਰਾਪਰਟੀ ਕਰ ਦੇਵੇਗਾ। ਸ਼ਿਵ ਸੈਨਾ ਲੀਡਰ ਦੇ ਇਸ ਬਿਆਨ ਦੀ ਸਾਰੇ ਪਾਸੇ ਕਾਫੀ ਚਰਚਾ ਹੋ ਰਹੀ ਹੈ।
ਕੀ ਸੀ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿਚ ਧਰਨੇ ਉਤੇ ਬੈਠੇ ਹਿੰਦੂ ਲੀਡਰ ਸੁਧੀਰ ਸੂਰੀ ਨੂੰ ਅੰਮ੍ਰਿਤਸਰ ਦੇ ਹੀ ਸਿੱਖ ਨੌਜਵਾਨ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਵਿਚ ਸੰਦੀਪ ਜੇਲ੍ਹ ਵਿਚ ਬੰਦ ਹੈ। ਲੰਘੇ ਦਿਨੀਂ ਸੁਧੀਰ ਸੂਰੀ ਦੀ ਬਰਸੀ ਸੀ, ਇਸੇ ਦੇ ਮੱਦੇਨਜ਼ਰ ਅੰਮ੍ਰਿਤਸਰ ਵਿਚ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਸੀ।
ਵੇਖੋ ਵੀਡੀਓ-