ਜਲੰਧਰ . ਅੱਜ ਠੇਕੇ ਤੇ ਰੱਖੇ ਵਰਕਰਜ਼ ਯੂਨੀਅਨ ਵਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਡੀਪੂ ਜਲੰਧਰ 1 ਅਤੇ 2 ਦੀ ਸਾਂਝੀ ਗੇਟ ਰੈਲੀ ਕੀਤੀ ਗਈ। ਇਸ ਵਿੱਚ ਮੁੱਖ ਮੰਗਾਂ ਜੋ ਰੱਖੀਆਂ ਗਈਆਂ ਸਨ ਉਹ ਹੇਠਾਂ ਲਿਖੀਆਂ ਹਨ।
- ਪਨਬੱਸ ਸਮੇਤ ਸਾਰੇ ਮਹਿਕਮਿਆਂ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ
- ਕਿਸਾਨਾਂ ਲਈ ਮੰਡੀਆਂ ਤੋੜਨ ਸਮੇਤ ਤਿੰਨ ਨਵੇਂ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ
- ਡੀਜ਼ਲ, ਪਟਰੋਲ ਦੀਆਂ ਕੀਮਤਾਂ ਦੇ ਵਾਧੇ ਵਾਪਿਸ ਲੈਣ ਅਤੇ ਕੋਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਅਨੁਸਾਰ ਤੇਲ ਦੇ ਰੇਟ ਘੱਟ ਕਰਨ
- ਸੁਪਰੀਮ ਕੋਰਟ ਦੇ ਫੈਸਲੇ ਬਰਾਬਰ ਕੰਮ ਬਰਾਬਰ ਤਨਖ਼ਾਹ ਨੂੰ ਲਾਗੂ ਨਾ ਕਰਨ ਦੇ ਖਿਲਾਫ
- ਕਰੋਨਾ ਵਿੱਚ ਡਿਉਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਿਹਤ ਸਹੂਲਤਾਂ ਬੀਮਾਂ ਅਤੇ ਕੱਚੇ ਮੁਲਾਜ਼ਮਾਂ ਪੱਕੇ ਕਰਨ ਦੀ ਮੰਗ
ਰੋਡਵੇਜ ਬੱਸਾਂ ਨੂੰ ਮਹਿਕਮੇ ਵਲੋਂ ਘੱਟ ਗਿਣਤੀਆਂ ਚਲਾਉਣ ਨਾਲ ਮਹਿਕਮੇ ਨੂੰ ਨੁਕਸਾਨ ਪਹੁੰਚਾਉਣਾ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਮੁਨਾਫਾ ਦੇਣ ਖ਼ਿਲਾਫ਼ ਗੇਟ ਰੈਲੀ ਕੀਤੀ ਗਈ। ਸ਼ੋਸ਼ਲ ਡਿਸਟੈਂਸ ਨੂੰ ਤੇ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਗੇਟ ਰੈਲੀ ਕੀਤੀ ਗਈ। - ਇਹ ਗੇਟ ਰੈਲੀ ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ ਦੀ ਦੇਖ ਰੇਖ ਵਿੱਚ ਹੋਈ।ਇਸ ਗੇਟ ਰੈਲੀ ਵਿੱਚ ਜਲੰਧਰ 1 ਦੇ ਭੁਪਿੰਦਰ ਸਿੰਘ, ਸੁਖਦੇਵ ਸਿੰਘ , ਦਵਿੰਦਰ ਸਿੰਘ ਅਤੇ ਜਲੰਧਰ 2 ਦੇ ਪ੍ਰਧਾਨ ਸੱਤਪਾਲ ਸਿੰਘ ਸੱਤਾ, ਜਸਵੰਤ ਸਿੰਘ ਮੱਟੂ, ਸੁਖਚੈਨ ਸਿੰਘ ਧਾਮੀ, ਜਸਵੰਤ ਸਿੰਘ ਮਹਿਣਾ, ਹਰਕੇਵਲ ਸਿੰਘ ਹੋਰ ਸੂਝਵਾਨ ਲੀਡਰ ਹਾਜ਼ਰ ਸਨ।