ਡਾ. ਭੀਮ ਰਾਓ ਅੰਬੇਡਕਰ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ ਅਤੇ ਵਰਕਸ਼ਾਪ ਚੌਕ ਦੀ ਸੜਕਾਂ ਦੀ ਉਸਾਰੀ ਸ਼ੁਰੂ, ਸਾਡਾ ਟੀਚਾ ਜਲੰਧਰ ਨੂੰ ਪੰਜਾਬ ਦੇ ਸਭ ਤੋਂ ਵਿਕਸਤ ਸ਼ਹਿਰਾਂ ਵਿੱਚੋਂ ਇੱਕ ਬਣਾਉਣਾ — ਨਿਤਿਨ ਕੋਹਲੀ

0
912

ਜਲੰਧਰ, 25 ਸਤੰਬਰ – ਜਲੰਧਰ ਦੇ ਨਾਗਰਿਕਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰਦੇ ਹੋਏ, ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਅੱਜ ਸ਼ਹਿਰ ਵਿੱਚ ਪ੍ਰਮੁੱਖ ਸੜਕਾਂ ਦੇ ਨਿਰਮਾਣ ਦਾ ਉਦਘਾਟਨ ਕੀਤਾ।

ਸ਼ਹਿਰ ਦੀਆਂ ਮੁੱਖ ਸੜਕਾਂ – ਡਾ. ਭੀਮ ਰਾਓ ਅੰਬੇਡਕਰ ਚੌਕ, ਫੁੱਟਬਾਲ ਚੌਕ, ਕਪੂਰਥਲਾ ਚੌਕ, ਅਤੇ ਸਵਾਮੀ ਵਿਵੇਕਾਨੰਦ ਚੌਕ (ਵਰਕਸ਼ਾਪ ਚੌਕ) – ਦਾ ਨਿਰਮਾਣ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੀ ਅਨੁਮਾਨਤ ਲਾਗਤ ਲਗਭਗ ₹3 ਕਰੋੜ ਹੈ।
ਉਦਘਾਟਨ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਅੱਜ ਜਲੰਧਰ ਦੇ ਵਿਕਾਸ ਲਈ ਇੱਕ ਨਵੀਂ ਸ਼ੁਰੂਆਤ ਹੈ। ਸੜਕਾਂ ਦਾ ਨਿਰਮਾਣ ਹੁਣ ਸਿਰਫ਼ ਦਿਖਾਵੇ ਲਈ ਨਹੀਂ ਰਹੇਗਾ, ਸਗੋਂ ਟਿਕਾਊ ਹੋਵੇਗਾ ਅਤੇ ਇਹ ਉੱਚ ਗੁਣਵੱਤਾ ਵਾਲਾ ਹੋਵੇਗਾ। ਸਾਡਾ ਉਦੇਸ਼ ਸਿਰਫ਼ ਸੜਕਾਂ ਬਣਾਉਣਾ ਨਹੀਂ ਹੈ, ਸਗੋਂ ਸ਼ਹਿਰ ਦੇ ਹਰ ਨਾਗਰਿਕ ਦੀ ਸਹੂਲਤ ਅਤੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ।
ਆਉਣ ਵਾਲੇ ਮਹੀਨਿਆਂ ਵਿੱਚ ਹੋਰ ਸੜਕਾਂ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤੇ ਜਾਣਗੇ । ਤਾਂ ਜੋ ਜਲੰਧਰ ਇੱਕ ਆਧੁਨਿਕ, ਸੰਗਠਿਤ ਸ਼ਹਿਰ ਬਣ ਸਕੇ। ਜਨਤਾ ਲਈ ਇਹ ਵਿਕਾਸ ਉਨ੍ਹਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਗੇ । ਜਦੋਂ ਸੜਕਾਂ ਮਜ਼ਬੂਤ ਹੋਣਗੀਆਂ, ਤਾਂ ਆਵਾਜਾਈ ਸੁਚਾਰੂ ਹੋਵੇਗੀ, ਕਾਰੋਬਾਰ ਨੂੰ ਹੁਲਾਰਾ ਮਿਲੇਗਾ, ਅਤੇ ਆਮ ਨਾਗਰਿਕ ਨੂੰ ਸਥਾਈ ਰਾਹਤ ਮਿਲੇਗੀ। ਸਾਡਾ ਟੀਚਾ ਆਉਣ ਵਾਲੇ ਸਾਲਾਂ ਵਿੱਚ ਜਲੰਧਰ ਨੂੰ ਪੰਜਾਬ ਦੇ ਸਭ ਤੋਂ ਵਿਕਸਤ ਸ਼ਹਿਰਾਂ ਵਿੱਚ ਸ਼ਾਮਲ ਕਰਨਾ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੇਅਰ ਵਨੀਤ ਧੀਰ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਚੌਕ ਤੋਂ ਵਰਕਸ਼ਾਪ ਚੌਕ ਤੱਕ ਸੜਕ ਸ਼ਹਿਰ ਦੀਆਂ ਸਭ ਤੋਂ ਭੀੜ-ਭਾੜ ਵਾਲਿਆ ਸੜਕਾਂ ਵਿੱਚੋਂ ਇੱਕ ਹੈ। ਇਸ ਦੇ ਨਿਰਮਾਣ ਨਾਲ ਜਨਤਾ ਨੂੰ ਰੋਜ਼ਾਨਾ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਸ ਪ੍ਰੋਜੈਕਟ ਨੂੰ ਜਨਤਕ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੜਾਅਵਾਰ ਪੂਰਾ ਕੀਤਾ ਜਾਵੇਗਾ।

ਨਗਰ ਨਿਗਮ ਦੇ ਅਧਿਕਾਰੀ ਅਤੇ ਪਾਰਟੀ ਵਰਕਰ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਲੋਕਾਂ ਨੇ ਇਸ ਵਿਕਾਸ ਦਾ ਸਵਾਗਤ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਸੜਕ ਨਿਰਮਾਣ ਦੀ ਲੰਬੇ ਸਮੇਂ ਤੋਂ ਮੰਗ ਸੀ, ਅਤੇ ਹੁਣ ਇਸਦੇ ਪੂਰਾ ਹੋਣ ਨਾਲ ਉਨ੍ਹਾਂ ਨੂੰ ਸਥਾਈ ਰਾਹਤ ਮਿਲੇਗੀ।
ਇਸ ਮੋਕੇ ਤੇ ਵਿਜੇ ਵਾਸਨ, ਜਤਿਨ ਗੁਲਾਟੀ, ਗੋਲਡੀ ਮਰਵਾਹਾ, ਸੰਜੀਵ ਤ੍ਰੇਹਨ, ਸੁਭਾਸ਼ ਸ਼ਰਮਾ, ਤਰੁਣ ਸਿੱਕਾ, ਧੀਰਜ ਸੇਠ, ਨਿਖਿਲ ਅਰੋੜਾ, ਅਜੈ ਚੋਪੜਾ, ਤ੍ਰਿਲੋਕ ਸਿੰਘ ਸਾਰਨ, ਗੌਰਵ ਉੱਪਲ, ਗਗਨ ਉੱਪਲ, ਹੈਪੀ ਬੜਿੰਗ, ਵਰਿੰਦਰ ਸ਼ਰਮਾ, ਐਮ.ਬੀ. ਬਾਲੀ , ਵਿਕਾਸ ਗਰੋਵਰ, ਨੀਰਜ ਗੁਪਤਾ, ਹਰਿੰਦਰ ਸਿੰਘ ਚੁੱਘ, ਕੁਲਵਿੰਦਰ ਸਿੰਘ ਚਾਵਲਾ, ਮਨਜੀਤ ਸਿੰਘ ਤੁਲੀ, ਰਾਜੀਵ ਗਿੱਲ, ਨਵਜੋਤ ਮੌਜੂਦ ਸੀ।