ਕਾਂਗਰਸ ਪ੍ਰਧਾਨ ਦੇ ਮੁੰਡੇ ਨੇ ਮੋਦੀ ਨੂੰ ਕਿਹਾ ‘ਨਲਾਇਕ ਬੇਟਾ’, EC ਨੇ ਨੋਟਿਸ ਭੇਜਿਆ ਤਾਂ ਕਹਿੰਦਾ ਮੇਰਾ ਉਹ ਮਤਲਬ ਨੀਂ ਸੀ

0
421

ਦਿੱਲੀ| ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਬੇਟੇ ਪ੍ਰਿਯਾਂਕ ਖੜਗੇ ਨੇ ਹਾਲ ਹੀ ਵਿਚ ਪੀਐਮ ਮੋਦੀ ਉੇਤੇ ਇਤਰਾਜ਼ਯੋਗ ਬਿਆਨ ਦਿੱਤਾ ਸੀ। ਜਿਸਦੇ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ।

ਚੋਣ ਕਮਿਸ਼ਨ ਦੇ ਨੋਟਿਸ ਦਾ ਜਵਾਬ ਦਿੰਦੇ ਹੋਏ ਕਾਂਗਰਸ ਵਿਧਾਇਕ ਤੇ ਕਰਨਾਟਕ ਦੀ ਚਿੱਤਪੁਰ ਸੀਟ ਤੋਂ ਉਮੀਦਵਾਰ ਪ੍ਰਿਯਾਂਕ ਖੜਗੇ ਨੇ ਵੀਰਵਾਰ ਨੂੰ ਇਸ ਮੁੱਦੇ ਉਤੇ ਆਪਣੀ ਸਫਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਕ ਚੋਣ ਰੈਲੀ ਵਿਚ ਬੰਜਾਰਾ ਭਾਈਚਾਰੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੋਖਲੀ ਬਿਆਨਬਾਜ਼ੀ ਉਤੇ ਪ੍ਰਤੀਕਿਰਿਆ ਦੇ ਰਹੇ ਸਨ।

ਚੋਣ ਕਮਿਸ਼ਨ ਨੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਬੇਟੇ ਨੂੰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੇ ਖਿਲਾਫ ਉਨ੍ਹਾਂ ਦੀ ਟਿੱਪਣੀ ਉਤੇ ਕੋਡ ਆਫ ਕੰਡਕਟ ਦੀ ਉਲੰਘਣਾ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ।

ਅਸਲ ਵਿਚ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਦੇ ਮੁੰਡੇ ਪ੍ਰਿਯਾਂਕ ਖੜਗੇ ਦੇ ਇਤਰਾਜ਼ਯੋਗ ਬਿਆਨ ਉਤੇ ਭਾਜਪਾ ਨੇਤਾਵਾਂ ਨੇ ਉਨ੍ਹਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਸੀ। ਪ੍ਰਿਯਾਂਤ ਖੜਗੇ ਨੇ ਪੀਐਮ ਨੂੰ ਨਲਾਇਕ ਬੇਟਾ ਕਹਿ ਦਿੱਤਾ ਸੀ। ਜਿਸਦੇ ਬਾਅਦ ਭਾਜਪਾ ਨੇਤਾਵਾਂ ਨੇ ਸ਼ਿਕਾਇਤ ਦਰਜ ਕਰਾਈ ਸੀ।