ਕੇਰਲ, 23 ਨਵੰਬਰ | ਵਾਇਨਾਡ ਲੋਕ ਸਭਾ ਸੀਟ ਦੇ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ਨੀਵਾਰ ਸਵੇਰੇ ਸ਼ੁਰੂ ਹੋਈ, ਜਿਸ ਦੇ ਸ਼ੁਰੂਆਤੀ ਰੁਝਾਨਾਂ ‘ਚ ਕਾਂਗਰਸ ਅਗਵਾਈ ਵਾਲੀ ਸੰਯੁਕਤ ਲੋਕਤੰਤਰ ਮੋਰਚਾ (ਯੂ. ਡੀ. ਐੱਫ.) ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਅੱਗੇ ਹੈ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਪ੍ਰਿਯੰਕਾ ਗਾਂਧੀ 382975 ਵੋਟਾਂ ਨਾਲ ਅੱਗੇ ਚੱਲ ਰਹੀ।
ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸਭ ਤੋਂ ਪਹਿਲਾਂ ਡਾਕ ਮਤਪੇਟੀਆਂ ਦੀ ਗਿਣਤੀ ਕੀਤੀ ਗਈ। ਵਾਇਨਾਡ ਲੋਕ ਸਭਾ ਸੀਟ ਲਈ ਜ਼ਿਮਨੀ ਚੋਣਾਂ 13 ਨਵੰਬਰ ਨੂੰ ਹੋਈਆਂ ਸੀ। ਇਸ ਵਿਚ 16 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਪ੍ਰਿਯੰਕਾ ਪਹਿਲੀ ਵਾਰ ਚੋਣ ਮੈਦਾਨ ਵਿਚ ਹੈ, ਉੱਥੇ ਹੀ ਵਾਇਨਾਡ ਸੀਟ ‘ਤੇ ਮਾਕਸਵਾਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਾਲੇ ਵਾਮ ਲੋਕਤੰਤਰੀ ਮੋਰਚਾ (ਯੂ. ਡੀ. ਐੱਫ.) ਦੇ ਸਤਿਅਨ ਮੋਕੇਰੀ ਨੂੰ ਅਤੇ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੇ ਨਵਿਆ ਹਰੀਦਾਸ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਵਾਇਨਾਡ ‘ਚ ਇਸ ਵਾਰ ਕਰੀਬ 65 ਫ਼ੀਸਦੀ ਵੋਟਿੰਗ ਹੋਈ ਹੈ। ਅਪ੍ਰੈਲ ਵਿਚ ਜਦੋਂ ਰਾਹੁਲ ਗਾਂਧੀ ਇੱਥੋਂ ਚੋਣ ਲੜ ਰਹੇ ਸਨ ਤਾਂ 74 ਫ਼ੀਸਦੀ ਵੋਟਿੰਗ ਹੋਈ ਸੀ।