ਵਿਧਾਇਕ ਰਜਿੰਦਰ ਬੇਰੀ ਨੇ ਕਾਂਗਰੇਸੀ ਆਗੂਆਂ ਨਾਲ ਰਾਮਾਮੰਡੀ ਚੌਕ ਨੇੜੇ ਨੇਸ਼ਨਲ ਹਾਈਵੇ ਅਥਾਰਿਟੀ ਖਿਲਾਫ ਲਗਾਇਆ ਧਰਨਾ

    0
    415

    ਜਲੰਧਰ. ਕਾਂਗ੍ਰੇਸ ਵਿਧਾਇਕ ਰਜਿੰਦਰ ਬੇਰੀ ਨੇ ਰਾਮਾਮੰਡੀ ਚੋਕ ਨੇੜੇ ਜਲੰਧਰ-ਅਮ੍ਰਿਤਸਰ ਹਾਈਵੇ ਤੇ ਜਾਮ ਲਗਾ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਠਾਨਕੋਟ ਨੂੰ ਜਾਣ ਵਾਸਤੇ ਸਿਟੀ ਦੇ ਲੌਕਾਂ ਨੂੰ ਰਾਮਾਮੰਡੀ ਚੋਕ ਤੋਂ ਹੋ ਕੇ ਜਾਣ ਲਈ ਰਸਤਾ ਦਿੱਤਾ ਹੈ। ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀ ਧਰਨਾ ਟ੍ਰੈਫਿਕ ਰੋਕ ਕੇ ਨਹੀਂ ਬਲਕਿ ਹਾਈਵੇ ਦੇ ਇਕ ਸਾਈਡ ਤੇ ਬੈਠ ਕੇ ਦਵਾਂਗੇ। ਕੁੱਝ ਨੌਜਵਾਨਾਂ ਨੇ ਧਰਨੇ ਦੇ ਸ਼ੁਰੂ ਵਿੱਚ ਆ ਕੇ ਹਾਈਵੇ ਦੇ ਰਸਤੇ ‘ਚ ਬੈਠ ਕੇ ਟ੍ਰੈਫਿਕ ਨੂੰ ਰੋਕੀਆ। ਜਿਸ ਨਾਲ ਜਾਮ ਲੱਗਿਆ ਪਰ ਉਹਨਾਂ ਨੂੰ ਸਮਝਾ ਦਿਤਾ ਗਿਆ ਹੈ ਤੇ ਟ੍ਰੈਫਿਕ ਖੋਲ ਦਿਤਾ ਗਿਆ ਹੈ।

    ਉਹਨਾਂ ਦਾ ਕਹਿਣਾ ਹੈ ਕਿ ਇਸਨੂੰ 15 ਦਿਨ ਦੇ ਟ੍ਰਾਈਲ ਲੈਣ ਦੇ ਤੌਰ ਤੇ ਕਹਿ ਕੇ ਸ਼ੁਰੂ ਕੀਤਾ ਗਿਆ ਸੀ। ਪਰ ਅੱਜ ਪੰਜ ਮਹੀਨੇ ਹੋ ਗਏ ਨੇ, ਰੋਜਾਨਾ ਇਸ ਰੋਡ ਤੇ ਲੰਬਾ ਜਾਮ ਲੱਗਦਾ ਹੈ। ਜਲੰਧਰ ਵਾਸੀ ਪਰੇਸ਼ਾਨ ਰਹੇ ਹਨ। ਇਸ ਕਰਕੇ ਉਹ ਲੋਕਾਂ ਨਾਲ ਮਿਲ ਕੇ ਧਰਨਾ ਦੇ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਪਠਾਨਕੋਟ-ਅਮ੍ਰਿਤਸਰ ਹਾਈਵੇ ਨੂੰ ਜਾਣ ਵਾਲੀ ਸਿਵਿਲ ਲਾਈਨ ਨੂੰ ਖੋਲ ਦਿੱਤਾ ਜਾਵੇ ਤੇ ਇਸ ਬਾਰੇ ਨੇਸ਼ਨਲ ਹਾਈਵੇ ਅਥਾਰਿਟੀ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਜੇਕਰ 15-20 ਦਿਨਾਂ ‘ਚ ਇਸਦਾ ਹਲ ਨਾ ਕੱਢੀਆ ਤਾਂ ਉਹ ਸਰਵਿਸ ਲੇਨ ਆਪ ਖੋਲ ਦੇਣਗੇ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।