ਜਲੰਧਰ ਦੀ ਨਕੋਦਰ ਸੀਟ ਤੋਂ ਕਾਂਗਰਸ ਨੇ ਡਾਕਟਰ ਨਵਜੋਤ ਦਹੀਆ ਨੂੰ ਦਿੱਤੀ ਟਿਕਟ

0
2126

ਜਲੰਧਰ (ਨਰਿੰਦਰ ਕੁਮਾਰ ਚੂਹੜ) | ਕਾਂਗਰਸ ਪਾਰਟੀ ਨੇ 23 ਹੋਰ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਦੀ ਨਕੋਦਰ ਵਿਧਾਨਸਭਾ ਸੀਟ ਤੋਂ ਕਾਂਗਰਸ ਨੇ ਡਾਕਟਰ ਨਵਜੋਤ ਦਹੀਆ ਨੂੰ ਉਮੀਦਵਾਰ ਬਣਾਇਆ ਹੈ।

ਡਾਕਟਰ ਦਹੀਆ ਲੰਮੇ ਸਮੇਂ ਤੋਂ ਹਲਕਾ ਨਕੋਦਰ ‘ਚ ਐਕਟਿਵ ਸਨ। ਇਨ੍ਹਾਂ ਦਾ ਜਲੰਧਰ ਸ਼ਹਿਰ ‘ਚ ਗਲੋਬਲ ਅਤੇ ਨੋਵਾ ਨਾਂ ਦੇ ਦੋ ਹਸਪਤਾਲ ਚੱਲਦੇ ਹਨ।

ਕਾਂਗਰਸ ਵੱਲੋਂ ਦਹੀਆ ਨੂੰ ਉਮੀਦਵਾਰ ਬਨਾਉਣ ਤੋਂ ਬਾਅਦ ਨਕੋਦਰ ਸੀਟ ਦੇ ਸਿਆਸੀ ਸਮੀਕਰਨ ਰਾਤੋਂ-ਰਾਤ ਬਦਲ ਗਏ। ਹੁਣ ਇਹ ਸੀਟ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਲਈ ਜਿੱਤਣੀ ਇੰਨੀ ਸੌਖੀ ਨਹੀਂ ਹੋਵੇਗੀ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਨਵਜੋਤ ਦਹੀਆ ਦੇ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰ ਨਕੋਦਰ ਤੋਂ ਵਿਧਾਨਸਭਾ ਭੇਜਦੇ ਹਨ ਤਾਂ ਉਹ ਹਲਕਾ ਨਕੋਦਰ ਦੀ ਨੁਹਾਰ ਬਦਲ ਦੇਣਗੇ।