ਅੰਮ੍ਰਿਤਸਰ : ਵਿਆਹ ਸਮਾਗਮ ‘ਚ ਹੋਇਆ ਹੰਗਾਮਾ; ਹੋਟਲ ‘ਚ ਪਰੋਸੇ ਖਾਣੇ ‘ਚੋਂ ਨਿਕਲੇ ਕੀੜੇ, ਕੁੜੀ ਵਾਲਿਆਂ ਲਾਇਆ ਧਰਨਾ

0
391

ਅੰਮ੍ਰਿਤਸਰ, 23 ਅਕਤੂਬਰ | ਖੰਡਵਾਲਾ ਦੇ ਇਕ ਨਿੱਜੀ ਹੋਟਲ ‘ਚ ਇਕ ਵਿਆਹ ‘ਚ ਪਰੋਸੇ ਗਏ ਖਾਣੇ ‘ਚੋਂ ਕੀੜੇ ਨਿਕਲਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ‘ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਧਰਨਾ ਲਗਾ ਦਿੱਤਾ।

ਲੜਕੀ ਦੇ ਮਾਮਾ ਕਾਰਜ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਦਾ ਵਿਆਹ ਐਤਵਾਰ ਨੂੰ ਖੰਡਵਾਲਾ ਨੇੜੇ ਇਕ ਨਿੱਜੀ ਹੋਟਲ ‘ਚ ਸੀ। ਵਿਆਹ ਦੌਰਾਨ ਜਦੋਂ ਸਾਰੇ ਰਿਸ਼ਤੇਦਾਰ ਰਾਤ ਦੇ ਖਾਣੇ ਲਈ ਇਕੱਠੇ ਹੋਏ ਤਾਂ ਹੋਟਲ ਵੱਲੋਂ ਪਰੋਸੇ ਗਏ ਖਾਣੇ ‘ਚੋਂ ਕੀੜੇ ਨਿਕਲ ਆਏ। ਜਦੋਂ ਮੈਂ ਇਸ ਬਾਰੇ ਹੋਟਲ ਮੈਨੇਜਰ ਨੂੰ ਸ਼ਿਕਾਇਤ ਕੀਤੀ ਤਾਂ ਉਸ ਨੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਉਹ ਇਹ ਡਰਾਮਾ ਇਸ ਲਈ ਕਰ ਰਿਹਾ ਹੈ ਕਿਉਂਕਿ ਉਸ ਨੇ ਹੋਟਲ ਦਾ ਬਕਾਇਆ ਦੇਣਾ ਸੀ।

ਮੈਨੇਜਰ ਤੇ ਲੜਕੀ ਦੇ ਪਰਿਵਾਰ ਵਿਚਕਾਰ ਤਕਰਾਰ ਹੋ ਗਈ। ਮੈਨੇਜਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਮੌਕੇ ‘ਤੇ ਪਹੁੰਚੇ ਛੇਹਰਟਾ ਥਾਣੇ ਦੇ ਐਸਐਚਓ ਨਿਸ਼ਾਨ ਸਿੰਘ ਨੂੰ ਵੀ ਸਾਰੀ ਗੱਲ ਦੱਸੀ ਪਰ ਕੋਈ ਸੁਣਵਾਈ ਨਾ ਹੋਣ ‘ਤੇ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਰਾਣੇ ਚੌਕ ‘ਚ ਰੋਡ ਜਾਮ ਕਰ ਦਿੱਤਾ।