ਟੂਰਿਜ਼ਮ ਸਮਿਟ ‘ਚ ਪੁੱਜੇ ਕਾਮੇਡੀਅਨ ਕਪਿਲ ਸ਼ਰਮਾ, ਕਿਹਾ- ਪੰਜਾਬ ਬਹੁਤ ਖੂਬਸੂਰਤ, ਇਸਦੀ ਮਹਿਕ ਪੂਰੀ ਦੁਨੀਆਂ ‘ਚ ਫੈਲੇ

0
922

ਮੋਹਾਲੀ, 11 ਸਤੰਬਰ | ਮੋਹਾਲੀ ਵਿਚ 11 ਤੋਂ 13 ਸਤੰਬਰ ਤਕ ਆਯੋਜਿਤ ਕੀਤੇ ਜਾ ਰਹੇ ਪਹਿਲੇ 3 ਦਿਨਾ ਟੂਰਿਜ਼ਮ ਸਮਿਟ ਤੇ ਟਰੈਵਲ ਮਾਰਟ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਨਾਲ ਪੰਜਾਬ ਵਿਚ ਨਵੇਂ ਨਿਵੇਸ਼ ਦੀ ਉਮੀਦ ਹੈ।

ਪੰਜਾਬ ਸਰਕਾਰ ਨੇ ਵੱਖ-ਵੱਖ ਰਾਜਾਂ ਦੀਆਂ ਟੂਰ ਐਂਡ ਟਰੈਵਲ ਇੰਡਸਟਰੀਜ਼ ਨਾਲ ਹੀ ਹੋਟਲ ਇੰਡਸਟਰੀ ਨੂੰ ਵੀ ਸੱਦਾ ਦਿੱਤਾ ਹੈ। ਇਸ ਮੌਕੇ ਉਚੇਚੇ ਤੌਰ ਉਤੇ ਪੁੱਜੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਮੁੱਖ ਮੰਤਰੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਮਾਨ ਸਾਬ੍ਹ ਜਿਸ ਤਰ੍ਹਾਂ ਪੰਜਾਬ ਲਈ ਕੰਮ ਕਰ ਰਹੇ ਹਨ, ਸਾਨੂੰ ਇਨ੍ਹਾਂ ‘ਤੇ ਬਹੁਤ ਮਾਣ ਹੈ।

ਕਪਿਲ ਨੇ ਅੱਗੇ ਕਿਹਾ ਕਿ ਉਸਨੂੰ ‘ਰੰਗਲਾ ਪੰਜਾਬ’ ਟੀਮ ਦਾ ਹਿੱਸਾ ਬਣਾਉਣ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਪੰਜਾਬ ‘ਚ ਬਹੁਤ ਸਾਰੀਆਂ ਟੂਰਿਜ਼ਮ ਦੀਆਂ ਥਾਵਾਂ ਹਨ, ਜਿਸ ਬਾਰੇ ਲੋਕ ਨਹੀਂ ਜਾਣਦੇ ਸਨ, ਮੈਂ ਇਸ ਸਰਕਾਰ ਤੇ ਅਫ਼ਸਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਕਰਕੇ ਇਹ ਥਾਵਾਂ ਹੁਣ ਲੋਕਾਂ ਸਾਹਮਣੇ ਆ ਸਕੀਆਂ। ਪੰਜਾਬ ਬਹੁਤ ਖੂਬਸੂਰਤ ਹੈ, ਮੈਂ ਚਾਹੁੰਦਾ ਹਾਂ ਇਸਦੀ ਖੂਬਸੂਰਤੀ ਦੀ ਮਹਿਕ ਪੂਰੀ ਦੁਨੀਆ ‘ਚ ਜਾਵੇ”