ਨਵੀਂ ਦਿੱਲੀ। ਹਵਾਈ ਸੈਨਾ ਦੇ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਸ਼ਨੀਵਾਰ ਨੂੰ ਆਪਸ ‘ਚ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਦੋਹਾਂ ਨੂੰ ਅਸਮਾਨ ਵਿਚ ਹੀ ਅੱਗ ਲੱਗ ਗਈ ਸੀ। ਦੋਵਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਇੱਕ ਦੇ ਭਰਤਪੁਰ ਅਤੇ ਦੂਜੇ ਦੇ ਮੋਰੇਨਾ ਵਿਚ ਡਿੱਗਣ ਦਾ ਸ਼ੱਕ ਹੈ।
ਸ਼ੁਰੂਆਤੀ ਜਾਣਕਾਰੀ ‘ਚ ਦੱਸਿਆ ਗਿਆ ਸੀ ਕਿ ਜਹਾਜ਼ ਭਰਤਪੁਰ ‘ਚ ਡਿੱਗਿਆ ਸੀ। ਬਾਅਦ ‘ਚ ਇਕ ਹੋਰ ਜਹਾਜ਼ ਦੇ ਮੋਰੇਨਾ ਨੇੜੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ। ਹਵਾਈ ਸੈਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਮੌਕੇ ‘ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਪਿੰਡ ਵਾਸੀਆਂ ਮੁਤਾਬਕ ਜਹਾਜ਼ ਨੂੰ ਅਸਮਾਨ ‘ਚ ਹੀ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਸੜਦਾ ਹੋਇਆ ਲੜਾਕੂ ਜਹਾਜ਼ ਡਿੱਗ ਗਿਆ। ਘਟਨਾ ਸਥਾਨ ਦੇ ਨੇੜੇ ਰੇਲਵੇ ਸਟੇਸ਼ਨ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਾਕੂ ਜਹਾਜ਼ ਨੇ ਆਗਰਾ ਤੋਂ ਉਡਾਣ ਭਰੀ ਸੀ ਤੇ ਇਸ ਹਾਦਸੇ ਵਿਚ ਇਕ ਪਾਇਲਟ ਦੀ ਮੌਤ ਹੋ ਗਈ ਹੈ ਤੇ ਦੂਜਾ ਜਖ਼ਮੀ ਦੱਸਿਆ ਜਾ ਰਿਹਾ ਹੈ।