ਧੁੰਦ ਦੀ ਦਸਤਕ ਨਾਲ ਪੰਜਾਬ ‘ਚ ਸ਼ੁਰੂ ਹੋਈ ਕੜਾਕੇ ਦੀ ਠੰਡ, ਕਈ ਜ਼ਿਲ੍ਹਿਆਂ ‘ਚ ਪਾਰਾ 4 ਡਿਗਰੀ ਤੱਕ ਪੁੱਜਾ

0
32606

ਜਲੰਧਰ | ਪੰਜਾਬ ਦੇ ਕਈ ਜ਼ਿਲ੍ਹੇ ਵੀਰਵਾਰ ਨੂੰ ਧੁੰਦ ਦੀ ਲਪੇਟ ‘ਚ ਰਹੇ। ਜਲੰਧਰ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਅੱਜ (ਸ਼ੁੱਕਰਵਾਰ) ਸਵੇਰੇ ਸ਼ਹਿਰ ਧੁੰਦ ਦੀ ਲਪੇਟ ‘ਚ ਰਿਹਾ। ਚਾਰੇ ਪਾਸੇ ਧੁੰਦ ਹੀ ਧੁੰਦ ਸੀ।

ਸੰਘਣੀ ਧੁੰਦ ਕਾਰਨ ਸਵੇਰੇ 10 ਵਜੇ ਤੱਕ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ, ਜਿਸ ਕਾਰਨ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਖਾਸ ਤੌਰ ‘ਤੇ ਹਾਈਵੇਅ ‘ਤੇ ਇਸ ਦਾ ਬੁਰਾ ਹਾਲ ਸੀ।

ਇਸ ਦੇ ਨਾਲ ਹੀ ਸੀਤ ਲਹਿਰ ਕਾਰਨ ਲੋਕ ਕੰਬਦੇ ਦੇਖੇ ਗਏ। ਖਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਦਾ ਬੁਰਾ ਹਾਲ ਸੀ। ਦਸਤਾਨੇ ਪਾ ਕੇ ਵੀ ਹੱਥ ਠੰਡੇ ਹੋ ਰਹੇ ਸਨ।

ਨੈਸ਼ਨਲ ਹਾਈਵੇ ‘ਤੇ ਲਾਈਟਾਂ ਜਗਾ ਕੇ ਲੰਘੇ ਵਾਹਨ ਚਾਲਕ

ਜਲੰਧਰ ਸ਼ਹਿਰ ‘ਚ ਬੁੱਧਵਾਰ ਨੂੰ ਸੀਜ਼ਨ ਦੀ ਪਹਿਲੀ ਧੁੰਦ ਦੇਖਣ ਨੂੰ ਮਿਲੀ। ਨੈਸ਼ਨਲ ਹਾਈਵੇਅ ਤੇ ਹੋਰ ਥਾਵਾਂ ’ਤੇ ਵੀ ਵਾਹਨ ਚਾਲਕਾਂ ਨੂੰ ਸਵੇਰੇ ਲਾਈਟਾਂ ਜਗਾ ਕੇ ਵਾਹਨ ਚਲਾਉਣੇ ਪਏ।

ਇਹ ਪਹਿਲੀ ਵਾਰ ਸੀ ਜਦੋਂ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਾ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਡਿੱਗਣ ਨਾਲ ਠੰਡ ਵਧ ਗਈ।

ਸੀਤ ਲਹਿਰ ਦਾ ਅਸਰ ਲੋਕਾਂ ‘ਤੇ ਹੀ ਨਹੀਂ ਸਗੋਂ ਸ਼ਹਿਰ ਦੇ ਬਾਜ਼ਾਰਾਂ ‘ਚ ਵੀ ਦੇਖਣ ਨੂੰ ਮਿਲਿਆ। ਇਸ ਦੌਰਾਨ ਸਾਰਾ ਦਿਨ ਬਾਜ਼ਾਰ ਖਾਲੀ ਰਿਹਾ। ਦੂਜੇ ਪਾਸੇ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ।

ਇਸ ਦੇ ਨਾਲ ਹੀ ਵੀਕੈਂਡ ‘ਤੇ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਸਵੇਰ ਤੋਂ ਹੀ ਆਸਮਾਨ ‘ਚ ਧੁੰਦ ਦੀ ਚਾਦਰ ਵਿਛ ਗਈ ਸੀ, ਜਿਸ ਕਾਰਨ ਵਿਜ਼ੀਬਿਲਟੀ ਵੀ ਘੱਟ ਗਈ।

ਦਰਅਸਲ, ਦਸੰਬਰ ਦੇ ਅੱਧ ਤੱਕ ਸਰਦੀਆਂ ਦਾ ਮੌਸਮ ਪੂਰੇ ਜੋਬਨ ‘ਤੇ ਹੁੰਦਾ ਹੈ। ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਠੰਡ ਵਧ ਰਹੀ ਹੈ।

ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਵੀ 4 ਡਿਗਰੀ ਸੈਲਸੀਅਸ ਰਿਹਾ।

ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਡਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 3.0 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਡਿਗਰੀ ਘੱਟ ਸੀ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 20.4 ਡਿਗਰੀ ਰਿਹਾ, ਜੋ ਆਮ ਨਾਲੋਂ 3 ਡਿਗਰੀ ਘੱਟ ਸੀ।

ਧੁੰਦ ਕਦੋਂ ਪੈਂਦੀ ਹੈ

ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਪਹੁੰਚਣ ‘ਤੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ। ਧੁੰਦ ਫਸਲਾਂ ਲਈ ਹਾਨੀਕਾਰਕ ਹੈ ਕਿਉਂਕਿ ਜਦੋਂ ਧੁੰਦ ਹੁੰਦੀ ਹੈ ਤਾਂ ਪੌਦਿਆਂ ‘ਤੇ ਤ੍ਰੇਲ ਦੀਆਂ ਬੂੰਦਾਂ ਜੰਮ ਜਾਂਦਾ ਹੈ, ਜਿਸ ਕਾਰਨ ਪੌਦਿਆਂ ਦੇ ਟਿਸ਼ੂ ਖਰਾਬ ਹੋ ਜਾਂਦੇ ਹਨ, ਜਿਸ ਨਾਲ ਪੌਦੇ ਮਰ ਜਾਂਦੇ ਹਨ।

ਧੁੰਦ ਕਾਰਨ ਸਬਜ਼ੀਆਂ ਦੀ ਫ਼ਸਲ ਸਭ ਤੋਂ ਵੱਧ ਪ੍ਰਭਾਵਿਤ ਹੋਈ ਹੈ। ਉਦਾਹਰਨ ਲਈ, ਆਲੂ, ਟਮਾਟਰ, ਸ਼ਿਮਲਾ ਮਿਰਚ ਅਤੇ ਬੈਂਗਣ ‘ਤੇ ਇਸ ਦਾ ਪ੍ਰਭਾਵ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਚਾਰੇ ਦੀ ਫ਼ਸਲ ਬਰਸੀਮ ਵੀ ਪ੍ਰਭਾਵਿਤ ਹੋਈ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ