ਜਲੰਧਰ | ਪਾਵਰਕਾਮ ਵਲੋਂ ਸ਼ਨੀਵਾਰ ਨੂੰ ਸਵੇਰੇ-ਸਵੇਰੇ ਇੰਪਰੂਵਮੈਂਟ ਟਰੱਸਟ ਅਧੀਨ ਪੈਂਦੇ ਇੰਦਰਾਪੁਰਮ ਫਲੈਟਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।
ਇਹ ਮੁਹਿੰਮ ਮੁਲਾਜ਼ਮਾਂ ਨੇ ਪਾਵਰਕਾਮ ਦੇ ਸੀਐਮਡੀ ਆਈਏਐੱਸ ਏ. ਵੇਨੂੰ ਪ੍ਰਸਾਦ ਦੀ ਹਦਾਇਤਾਂ ਤੇ ਚਲਾਈ। ਬਿਜਲੀ ਚੋਰੀ ਦੀ ਜੀਰੋ ਟਾਲਰੇਂਸ ਪਾਲਿਸੀ ਤਹਿਤ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।

ਜਿਕਰਯੋਗ ਹੈ ਕਿ ਇਨ੍ਹਾਂ ਫਲੈਟਾਂ ਵਿਚ ਕਈ ਨਜਾਇਜ਼ ਕਬਜਾਧਾਰੀਆਾਂ ਨੇ ਕਬਜੇ ਕੀਤੇ ਹੋਏ ਹਨ ਅਤੇ ਇਨ੍ਹਾਂ ਵਲੋਂ ਬਿਜਲੀ ਦੀ ਚੋਰੀ ਕੀਤੀ ਜਾਂਦੀ ਹੈ। ਇਨ੍ਹਾਂ ਸ਼ਿਕਾਇਤਾਂ ਦਾ ਸੰਗਿਆਨ ਲੈਂਦੇ ਹੋਏ ਮਾਣਯੋਗ ਡਿਪਟੀ ਚੀਫ ਇੰਜੀ. ਹਲਕਾ ਜਲੰਧਰ ਇੰਜੀ. ਹਰਜਿੰਦਰ ਸਿੰਘ ਬਾਂਸਲ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੱਛਮ ਮੰਡਲ ਮਕਸੂਦਾਂ, ਇੰਜੀ. ਸਨੀ ਭਾਗਰਾ ਦੀ ਅਗਵਾਈ ਹੇਠ ਅੱਜ ਮਿਤੀ 24.07.2021 ਨੂੰ ਸਵੇਰੇ ਪੱਛਮ ਮੰਡਲ ਮਕਸੂਦਆਂ ਅਧੀਨ ਆਉਂਦੇ ਸਮੂਹ ਉਪ ਮੰਡਲ ਅਫ਼ਸਰਾਂ/ਏ.ਏ.ਈ./ਜੇ.ਈਜ਼ ਵਲੋਂ ਸਾਂਝੇ ਤੌਰ ਤੇ ਇਨ੍ਹਾਂ ਫਲੈਟਾਂ ਵਿੱਚ ਛਾਪੇਮਾਰੀ ਕੀਤੀ ਗਈ।
ਇਸ ਚੈਕਿੰਗ ਦੌਰਾਨ ਸਿੱਧੀ ਬਿਜਲੀ ਚੋਰੀ ਦੇ 9 ਕੇਸ ਮੌਕੇ ‘ਤੇ ਡਿਟੈਕਟ ਕੀਤੇ ਗਏ ਜਿਨ੍ਹਾਂ ਦਾ ਲੋਡ ਤਕਰੀਬਨ 12 ਕਿਲੋਵਾਟ ਪਾਇਆ ਗਿਆ ਅਤੇ ਇਸਦੇ ਇਬਦ ਕੁਲ ਰਕਮ 4.20 ਲੱਖ ਜੁਰਮਾਨੇ ਦੇ ਤੌਰ ਤੇ ਪਾਈ ਗਈ। ਚੈਕਿੰਗ ਦੌਰਾਨ ਕਈ ਨਜਾਇਜ ਕਬਜਾਧਾਰੀ ਮੌਕੇ ਤੇ ਆਪਣੇ ਫਲੈਟਾਂ ਨੂੰ ਤਾਲੇ ਲਗਾ ਕੇ ਦੌੜ ਗਏ। ਇਨ੍ਹਾਂ ਫਲੈਟਾਂ ਸਬੰਧੀ ਪਿਛਲੇ ਕਾਫੀ ਸਮੇਂ ਤੋਂ ਬਿਜਲੀ ਦੀ ਚੋਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਾਂ ਸਨ ਅਤੇ ਇਸ ਸਬੰਧੀ ਪਾਵਰਕੋਮ ਦੇ ਏਨਫੋਰਸਮੈਂਟ ਵਿੰਗ ਵਲੋਂ ਵੀ ਇਥੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਦੇ ਕੇਸ ਫੜੇ ਗਏ ਸਨ ਪਰ ਇਥੇ ਰਹਿੰਦੇ ਨਜਾਇਜ ਕਬਜਾਧਾਰੀਆਾਂ ਵਲੋਂ ਲਗਾਤਾਰ ਇੱਥੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ।
ਇਸ ਤੇ ਕਾਰਵਾਈ ਕਰਦਿਆਂ ਉਪ ਮੁੱਖ ਇੰਜੀਨੀਅਰ ਹਲਕਾ ਜਲੰਧਰ ਇੰਜੀ. ਹਰਜਿੰਦਰ ਸਿੰਘ ਬਾਂਸਲ ਵਲੋਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੱਛਮ ਮੰਡਲ ਮਕਸੂਦਾਂ ਇੰਜੀ ਸਨੀ ਭਾਗਰਾ ਨੂੰ ਹਦਾਇਤ ਜਾਰੀ ਕੀਤੀ ਕਿ ਇਨ੍ਹਾਂ ਫਲੈਟਾਂ ਵਿਚ ਜਿਨ੍ਹਾਂ ਖਪਤਕਾਰਾਂ ਦੇ ਜਾਇਜ ਤੌਰ ਤੇ ਮੀਟਰ ਲੱਗੇ ਹਨ ਉਨ੍ਹਾਂ ਨੂੰ ਸਪਲਾਈ ਦਿੱਤੀ ਜਾਵੇ ਅਤੇ ਬਾਕੀ ਜੋ ਵੀ ਨਜਾਇਜ ਕਬਜਾਧਾਰੀ ਇੱਥੇ ਬਿਜਲੀ ਦੀ ਚੋਰੀ ਕਰਦੇ ਹਨ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਨੂੰਨੀ ਕਾਰਵਾਈ ਕਰਦੇ ਹੋਏ ਬਿਜਲੀ ਐਕਟ-2003 ਦੇ ਸੈਕਸ਼ਨ 135 ਮੁਤਾਬਿਕ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਫਲੈਟਾਂ ਵਿੱਚ ਜੋ ਓਵਰ ਹੈੱਡ ਡਿਸਟਰੀਬਿਊਸ਼ਨ ਸਿਸਟਮ/ਤਾਰਾਂ ਪਾਈਆਾਂ ਗਈਆਾਂ ਹਨ ਉਨ੍ਹਾਂ ਨੂੰ ਇੰਸੂਲੇਟਡ ਕੇਬਲ ਵਿਚ ਤਬਦੀਲ ਕਰਕੇ ਹੋ ਰਹੀ ਚੋਰੀ ਨੂੰ ਠੱਲ ਪਾਈ ਜਾਵੇ।
ਇਸ ਸਬੰਧੀ ਉਪ ਮੰਡਲ ਅਫਸਰ ਮਕਸੂਦਾਂ ਵਲੋਂ ਐਂਟੀ ਥੈਫਟ ਥਾਣੇ ਨੂੰ ਫੜੇ ਗਏ ਬਿਜਲੀ ਚੋਰੀ ਦੇ ਮਾਮਲਿਆ ਵਿੱਚ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)