ਉੱਤਰ ਪ੍ਰਦੇਸ਼| ਮਾਫੀਆ ਅਤੀਕ ਅਹਿਮਦ ਤੇ ਉਸ ਦੇ ਭਰਾ ਦੀ ਹੱਤਿਆ ਦੇ ਬਾਅਦ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਹੁਣ ਕੋਈ ਅਪਰਾਧੀ ਵਪਾਰੀਆਂ ਨੂੰ ਧਮਕਾ ਨਹੀਂ ਸਕਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਖੁਦ ਸਾਰੇ ਨਿਵੇਸ਼ਕਾਂ ਦੀ ਪੂੰਜੀ ਨੂੰ ਸੁਰੱਖਿਅਤ ਰੱਖਣ ਵਿਚ ਸਮਰੱਥ ਹੈ। ਸੀਐੱਮ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਾਲ 2017 ਤੋਂ ਪਹਿਲੇ ਦੰਗੇ ਲਈ ਜਾਣਿਆ ਜਾਂਦਾ ਸੀ। ਹਰ ਦੂਜੇ ਦਿਨ ਦੰਗਾ ਹੁੰਦਾ ਸੀ। 2007 ਤੋਂ 17 ਵਿਚ 700 ਤੋਂ ਵੱਧ ਦੰਗੇ ਹੋਏ ਪਰ 2017 ਦੇ ਬਾਅਦ ਦੰਗੇ ਦੀ ਨੌਬਤ ਨਹੀਂ ਆਈ ਤੇ ਹੁਣ ਕੋਈ ਵੀ ਅਪਰਾਧੀ ਵਪਾਰੀ ਨੂੰ ਧਮਕਾ ਨਹੀਂ ਸਕਦਾ ਹੈ।
ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਲੰਕ ਨੂੰ ਅਸੀਂ ਮਿਟਾ ਚੁੱਕੇ ਹਾਂ। ਪਹਿਲਾਂ ਕਿਹਾ ਜਾਂਦਾ ਸੀ ਜਿਥੋਂ ਹਨ੍ਹੇਰਾ ਸ਼ੁਰੂ ਹੋਵੇ, ਉਥੋਂ ਉੱਤਰ ਪ੍ਰਦੇਸ਼ ਸ਼ੁਰੂ ਹੁੰਦਾ ਸੀ। ਅੱਜ ਇਹ ਦੂਰ ਹੋ ਗਿਆ ਹੈ। 75 ਵਿਚੋਂ 71 ਜਨਪਦ ਹਨ੍ਹੇਰੇ ਵਿਚ ਹੁੰਦੇ ਸਨ ਅੱਜ ਉੱਤਰ ਪ੍ਰਦੇਸ਼ ਦੇ ਪਿੰਡਾਂ ਵਿਚ ਸਟ੍ਰੀਟ ਲਾਈਟਾਂ ਜਗਮਗਾਉਂਦੀਆਂ ਹਨ।
CM ਯੋਗੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਅਜਿਹੀ ਨੌਬਤ ਕਦੇ ਨਹੀਂ ਆਉਣ ਦਿੱਤੀ ਜਾਵੇਗੀ ਕਿ ਇਕ ਦਿਨ ਵੀ ਕਰਫਿਊ ਲੱਗੇ। ਉੱਤਰ ਪ੍ਰਦੇਸ਼ ਨਾ ਸਿਰਫ ਤੁਹਾਡੀ ਉਦਮੀ ਸੁਰੱਖਿਆ ਸਗੋਂ ਸੂਬੇ ਵਿਚ ਆਉਣ ਵਾਲੀ ਤੁਹਾਡੀ ਇਕ-ਇਕ ਪੂੰਜੀ ਦੀ ਸੁਰੱਖਿਆ ਦੀ ਗਾਰੰਟੀ ਦਿੰਦਾ ਹੈ।
ਉਮੇਸ਼ ਪਾਲ ਹੱਤਿਆਕਾਂਡ ਦੇ ਦੋਸ਼ੀ ਸਾਬਕਾ ਵਿਧਾਇਕ ਤੇ ਸਾਂਸਦ ਅਤੀਕ ਅਹਿਮਦ ਦੀ 15 ਅਪ੍ਰੈਲ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਤੀਕ ਨਾਲ ਭਾਈ ਅਸ਼ਰਫ ਨੂੰ ਵੀ ਮਾਰ ਦਿੱਤਾ ਗਿਆ। ਪੁਲਿਸ ਨੇ ਤਿੰਨ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ। ਅਤੀਕ ਤੇ ਅਸ਼ਰਫ ਮੈਡੀਕਲ ਜਾਂਚ ਕਰਵਾਉਣ ਹਸਪਤਾਲ ਗਏ ਸਨ। ਇਸ ਤੋਂ ਪਹਿਲਾਂ ਅਤੀਕ ਦੇ ਤੀਜੇ ਪੁੱਤਰ ਅਸਦ ਦੀ ਝਾਂਸੀ ਕੋਲ ਐਨਕਾਊਂਟਰ ਵਿਚ ਮੌਤ ਹੋ ਗਈ ਸੀ।