ਚੰਡੀਗੜ੍ਹ | CM ਮਾਨ ਨੇ ਵੱਡਾ ਐਲਾਨ ਕੀਤਾ ਹੈ ਕਿ ਝੋਨੇ ਦੀ ਲਵਾਈ ਸਮੇਂ ਬਿਜਲੀ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਡੇਢ ਮਹੀਨੇ ਦਾ ਸਾਡੇ ਕੋਲ ਕੋਲਾ ਹੈ। ਦੱਸ ਦਈਏ ਕਿ 10 ਜੂਨ ਤੋਂ ਝੋਨੇ ਦੀ ਲਵਾਈ ਹੋਵੇਗੀ। 19 ਜੂਨ ਤੋਂ ਮੋਹਾਲੀ, ਰੋਪੜ ਸਮੇਤ 7 ਜ਼ਿਲਿਆਂ ਵਿਚ ਲਵਾਈ ਹੋਵੇਗੀ। 21 ਜੂਨ ਤੋਂ ਪਟਿਆਲਾ, ਜਲੰਧਰ, ਮੁਕਤਸਰ ਤੇ ਹੁਸ਼ਿਆਰਪੁਰ ਵਿਚ ਹੋਵੇਗੀ। ਤਾਰ ਪਾਰਲੀ ਜ਼ਮੀਨ ਵਿਚ 10 ਜੂਨ ਤੋਂ ਹੋਵੇਗੀ। 16 ਜੂਨ ਤੋਂ ਫਿਰੋਜ਼ਪੁਰ, ਫਰੀਦਕੋਟ ਤੇ ਗੁਰਦਾਸਪੁਰ ਵਿਚ ਹੋਵੇਗੀ। ਇਸ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਤੇ ਨਹਿਰੀ ਪਾਣੀ ਵੀ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੀ ਲਵਾਈ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ‘ਚ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ ਜੋ 21 ਜੂਨ ਤਕ ਚੱਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਬਿਜਾਈ ਵਾਲਿਆਂ ਨੂੰ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੀਤੇ ਟਵੀਟ ‘ਚ ਉਨ੍ਹਾਂ ਲਿਖਿਆ ਸੀ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣਾ ਤੇ ਧਰਤੀ ਹੇਠਲੇ ਪਾਣੀ ਦੀ ਰਾਖੀ ਕਰਨਾ ਸਾਡਾ ਮੁੱਖ ਮਕਸਦ ਹੈ। ਪਿਛਲੇ ਸਾਲ ਵੀ ਭਗਵੰਤ ਮਾਨ ਨੇ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇਣ ਦਾ ਐਲਾਨ ਕੀਤਾ ਸੀ। ਇਹ ਤਕਨੀਕ 30 ਤੋਂ 40 ਫੀਸਦੀ ਪਾਣੀ ਦੀ ਬੱਚਤ ਕਰਦੀ ਹੈ।
ਪਹਿਲੇ ਜ਼ੋਨ ਤਹਿਤ ਤਾਰ ਪਾਰਲੀ ਜ਼ਮੀਨ 10 ਜੂਨ ਤੋਂ ਝੋਨਾ ਲੱਗੇਗਾ। ਦੂਜੇ ਜ਼ੋਨ ਤਹਿਤ 16 ਜੂਨ ਤੋਂ 7 ਜ਼ਿਲ੍ਹਿਆਂ ‘ਚ ਲਵਾਈ ਸ਼ੁਰੂ ਹੋਵੇਗੀ। ਤੀਜ਼ੇ ਜ਼ੋਨ ‘ਚ 19 ਜੂਨ ਤੋਂ ਮੁਹਾਲੀ, ਰੋਪੜ ਸਣੇ 7 ਜ਼ਿਲ੍ਹਿਆਂ ‘ਚ ਲਵਾਈ ਸ਼ੁਰੂ ਹੋਵੇਗੀ। ਚੌਥੇ ਜ਼ੋਨ ‘ਚ 21 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਵੇਗੀ। ਸੀਐਮ ਮਾਨ ਨੇ ਕਿਹਾ ਕਿ ਝੋਨੇ ਦੀ ਲਵਾਈ ਦੌਰਾਨ ਬਿਜਲੀ ਦੀ ਕੋਈ ਵੀ ਦਿੱਕਤ-ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।