CM ਮਾਨ ਅੱਜ ਆਉਣਗੇ ਜਲੰਧਰ, ਪੁਲਿਸ ਮੁਲਾਜ਼ਮਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

0
239

ਜਲੰਧਰ, 09 ਸਤੰਬਰ | ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਜਲੰਧਰ ਦੇ ਪੀਏਪੀ ਚੌਕ ਪਹੁੰਚਣਗੇ। ਉਹ ਇਥੇ ਹੁਣੇ ਜਿਹੇ ਪੁਲਿਸ ਵਿਭਾਗ ਵਿਚ ਚੁਣੇ ਗਏ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਨਵੇਂ ਭਰਤੀ ਪੁਲਿਸ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਪੀਏਪੀ ਵਿਚ ਸਵੇਰੇ 8 ਵਜੇ ਰੱਖਿਆ ਗਿਆ ਹੈ। ਸਬ-ਇੰਸਪੈਕਟਰ ਮਾਨਸਾ ਇਸ ਲਈ ਸਿਲੈਕਟ ਹੋਏ ਹਨ। ਇਥੇ ਸਿਰਫ ਸਬ-ਇੰਸਪੈਕਟਰ ਸੰਦੀਪ ਪੂਨੀਆ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇਗਾ।

ਪੰਜਾਬ ਪੁਲਿਸ ਮੁੱਖ ਦਫਤਰ ਤੋਂ ਮਾਨਸਾ ਲਈ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦੀ ਜੋ ਸਿਲੈਕਸ਼ਨ ਲਿਸਟ ਜਾਰੀ ਹੋਈ ਹੈ, ਉਸ ਵਿਚੋਂ 7 ਸਬ-ਇੰਸਪੈਕਟਰਾਂ ਦੇ ਨਾਂ ਹਨ। 7 ਵਿਚੋਂ ਸਿਰਫ ਇਕ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਨਿਵਾਸੀ ਰਾਮਪੁਰਾ ਫੂਲ (ਬਠਿੰਡਾ) ਪੰਜਾਬ ਤੋਂ ਹੈ। ਬਾਕੀ ਸਾਰੇ ਹਰਿਆਣਾ ਦੇ ਹਨ।