ਅੰਮ੍ਰਿਤਪਾਲ ਦੀ ਗ੍ਰਿਫਤਾਰੀ ‘ਤੇ CM ਮਾਨ ਬੋਲੇ – ‘ਕਾਨੂੰਨ ਤੋੜਨ ਵਾਲਿਆਂ ‘ਤੇ ਹੋਵੇਗੀ ਕਾਰਵਾਈ’

0
821

ਚੰਡੀਗੜ੍ਹ | ਅੰਮ੍ਰਿਤਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। CM ਮਾਨ ਨੇ ਵਿਸਤਾਰ ਨਾਲ ਪੂਰੇ ਆਪ੍ਰੇਸ਼ਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਚੱਲ ਰਹੀ ਕਾਰਵਾਈ ਬਾਰੇ ਬੀਤੀ ਰਾਤ ਤੋਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲ ਗਈ ਸੀ। ਮੈਂ ਪੂਰੀ ਰਾਤ ਨਹੀਂ ਸੁੱਤਾ। ਸੀਨੀਅਰ ਅਧਿਕਾਰੀਆਂ ਤੋਂ ਮੈਂ ਪਲ-ਪਲ ਦੀ ਜਾਣਕਾਰੀ ਲਈ। ਮੈਂ ਚਾਹੁੰਦਾ ਸੀ ਕਿ ਸ਼ਾਂਤੀਪੂਰਵਕ ਕਾਰਵਾਈ ਹੋਵੇ।

CM ਮਾਨ ਨੇ ਕਿਹਾ ਕਿ 18 ਮਾਰਚ ਨੂੰ ਹੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਉਸ ਦਿਨ ਗੋਲੀ ਚੱਲ ਜਾਂਦੀ। ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਖੂਨ ਖਰਾਬਾ ਹੋਵੇ। ਅੱਜ ਅੰਮ੍ਰਿਤਪਾਲ ਸਿੰਘ ਨੂੰ ਫੜ ਲਿਆ ਗਿਆ। CM ਮਾਨ ਨੇ 35 ਦਿਨਾਂ ਤੱਕ ਭਾਈਚਾਰੇ ਦੀ ਪਛਾਣ ਦਿਖਾਉਣ ‘ਤੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ, ਜਿਸ ਨਾਲ ਅਮਨ-ਸ਼ਾਂਤੀ ਨੂੰ ਖਤਰਾ ਪੈਦਾ ਹੋ ਜਾਂਦਾ। ਪੰਜਾਬ ਦੇ ਅਮਨ-ਕਾਨੂੰਨ ਤੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਰੰਤ ਕਾਰਵਾਈ ਕੀਤੀ ਗਈ।