CM ਮਾਨ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ‘ਤੇ ਕੀਤਾ ਵੱਡਾ ਐਲਾਨ

0
1284

ਹੁਸ਼ਿਆਰਪੁਰ| ਸੀ.ਐਮ. ਮਾਨ ਦਸੂਹਾ (Dasuha) ਸਥਿਤ ਪਿੰਡ ਸਿੰਘਪੁਰਾ ਜੱਟਾਂ (Singhpura Jattan) ਵਿਖੇ ਪੁੱਜੇ ਹਨ। ਜਿੱਥੇ ਉਹ ਰਾਜ ਪੱਧਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਉਥੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿੱਚ ਬਹੁਤ ਹੁਨਰ ਹੈ। ਇਸ ਦੌਰਾਨ ਸੀ.ਐਮ. ਮਾਨ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕੀਤਾ।

ਸੀ.ਐਮ ਮਾਨ ਨੇ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਨੇ 11 ਜੰਗਾਂ ਲੜੀਆਂ ਸਨ। ਉਨ੍ਹਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਨ ਮੌਕੇ ਐਲਾਨ ਕੀਤਾ ਕਿ ਦਸੂਹਾ ਤੋਂ ਹਾਜੀਪੁਰ ਤੱਕ ਸੜਕ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦ ਕਦੇ ਮਰਦੇ ਨਹੀਂ। ਸਾਡੇ ਕੋਲ ਕੁਰਬਾਨੀਆਂ ਦਾ ਮਹਾਨ ਇਤਿਹਾਸ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਸੂਹਾ ਵਿੱਚ ਕਾਲਜ ਖੋਲ੍ਹਿਆ ਜਾਵੇਗਾ। ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ। ਪੰਜਾਬ ਵਿੱਚ ਫਿਲਮ ਸਿਟੀ ਬਣਾਈ ਜਾਵੇਗੀ। ਸੈਰ ਸਪਾਟੇ ਨਾਲ ਜੁੜੇ ਕੰਮ ਹੋਣਗੇ। ਸੀ.ਐਮ ਮਾਨ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਹਰ ਘਰ ਦੇ ਚੁੱਲ੍ਹੇ ਵਿੱਚ ਅੱਗ ਬਲਦੀ ਰਹੇ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਪੈਸਾ ਲੁੱਟਣ ਵਾਲਿਆਂ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵਿਆਜ ਸਮੇਤ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਦੀਆਂ ਜਾਇਦਾਦਾਂ ਨਿਲਾਮੀ ਕਰਕੇ ਵੇਚੀਆਂ ਜਾਣਗੀਆਂ ਅਤੇ ਉਨ੍ਹਾਂ ਤੋਂ ਆਉਣ ਵਾਲਾ ਪੈਸਾ ਖ਼ਜ਼ਾਨੇ ਵਿੱਚ ਜਾਵੇਗਾ।