CM ਮਾਨ ਨੇ ਸੰਗਰੂਰ ਵਾਸੀਆਂ ਨੂੰ ਦਿੱਤਾ ਵੱਡਾ ਤੋਹਫਾ, ਦਿੜਬਾ ਤਹਿਸੀਲ ਕੰਪਲੈਕਸ ਦਾ ਰੱਖਿਆ ਨੀਂਹ-ਪੱਥਰ

0
1784

ਸੰਗਰੂਰ | CM ਭਗਵੰਤ ਮਾਨ ਅੱਜ ਸੰਗਰੂਰ ਪਹੁੰਚੇ। ਇਸ ਦੌਰਾਨ ਉਨ੍ਹਾਂ ਦਿੜਬਾ ਵਿਚ ਕਰਵਾਏ ਪ੍ਰੋਗਰਾਮ ਵਿੱਚ ਪਹੁੰਚ ਕੇ ਤਹਿਸੀਲ ਕੰਪਲੈਕਸ ਦਾ ਨੀਂਹ-ਪੱਥਰ ਰੱਖਿਆ। ਇਸ ਦੌਰਾਨ ਸੀ.ਐਮ ਮਾਨ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਮੰਤਰੀ ਅਤੇ ਵਿਧਾਇਕ ਵੀ ਪ੍ਰੋਗਰਾਮ ਵਿਚ ਪਹੁੰਚੇ।

ਦੱਸ ਦਈਏ ਕਿ ਆਪਣੇ ਸੰਬੋਧਨ ਵਿਚ ਸੀਐਮ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਦੀ ਕਾਰਜਪ੍ਰਣਾਲੀ ‘ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਪੰਜਾਬ ਦਾ ਸਰਕਾਰੀ ਖਜ਼ਾਨਾ ਖਾਲੀ ਹੈ ਪਰ ਖਜ਼ਾਨਾ ਖਾਲੀ ਹੋਣ ਬਾਰੇ ‘ਆਪ’ ਨੇ ਕਦੇ ਨਹੀਂ ਕਿਹਾ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਵੀ ਕੰਮ ਕਰਦੀ ਹੈ, ਉਹ ਪੈਸੇ ਬਚਾਅ ਕੇ ਕਰ ਰਹੀ ਹੈ।