CM ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਇਨਸਾਫ਼ ਲਈ ਫੁੱਟ-ਫੁੱਟ ਰੋਏ ਸਿੱਧੂ ਦੇ ਮਾਤਾ-ਪਿਤਾ

0
4344

ਮਾਨਸਾ | ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂੱਸੇਵਾਲਾ ਦੇ ਕਤਲ ਤੋਂ 6 ਦਿਨ ਬਾਅਦ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਗਾਇਕ ਦੇ ਘਰ ਪਹੁੰਚੇ।

CM ਮਾਨ ਦੇ ਅੱਗੇ ਮੂਸੇਵਾਲੇ ਦੇ ਪਿਤਾ ਫੁੱਟ-ਫੁੱਟ ਰੋਏ ਅਤੇ ਆਪਣੇ ਬੇਟੇ ਲਈ ਇਨਸਾਫ ਦੀ ਮੰਗ ਕੀਤੀ।

ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਕੇ ਵਿਵਾਦਾਂ ‘ਚ ਘੀਰੀ ਮਾਨ ਸਰਕਾਰ ਨੇ ਹਾਈਕੋਰਟ ‘ਚ ਸਾਰਿਆਂ ਨੂੰ ਸੁਰੱਖਿਆ ਵਾਪਸ ਕਰਨ ਦੀ ਗੱਲ ਆਖੀ ਹੈ।

ਸਰਕਾਰ ਦੇ ਕਹਿਣਾ ਹੈ ਕਿ ਸੁਰੱਖਿਆ ਕੁੱਝ ਦਿਨਾਂ ਲਈ ਵਾਪਸ ਲਈ ਗਈ ਸੀ ਹੁਣ ਮੁੜ ਭੇਜ ਦਿੱਤੀ ਜਾਵੇਗੀ।

ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਲਗਾਤਾਰ ਮਾਨ ਸਰਕਾਰ ਨੂੰ ਘੇਰ ਰਹੀ ਹੈ। ਜਿਸ ਦਾ ਜਵਾਬ ਸਰਕਾਰ ਦੇ ਨੁਮਾਇੰਦਿਆਂ ਤੋਂ ਦਿੰਦੇ ਨਹੀਂ ਬਣ ਰਿਹਾ।

ਅੱਜ CM ਭਗਵੰਤ ਮਾਨ ਦੀ ਫੇਰੀ ਦੌਰਾਨ ਮੂਸੇਵਾਲੇ ਦੇ ਘਰ ਭਾਰੀ ਸੁਰੱਖਿਆ ਫੌਰਸ ਤੈਨਾਤ ਕੀਤੀ ਗਈ। ਲੋਕਾਂ ਤੇ ਮੀਡੀਆ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।

ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਖੁੱਦ ਇੰਨੀ ਸੁਰੱਖਿਆ ਲੈ ਕੇ ਚਲਦੇ ਹਨ ਪਰ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ ਉਨ੍ਹਾਂ ਤੋਂ ਵਾਪਸ ਲੈ ਰਹੇ ਹਨ, ਜਿਸ ਕਾਰਨ ਬੇਕਸੂਰਾਂ ਦੀਆਂ ਜਾਨਾਂ ਜਾ ਰਹੀਆਂ ਹਨ।