ਚੰਡੀਗੜ੍ਹ, 9 ਨਵੰਬਰ| ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਬੀਤੇ ਦਿਨ ਟਵੀਟ ਕਰਦਿਆਂ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਨਵੇਂ ਏਜੀ (ਆਡੀਟਰ ਜਨਰਲ) ਨੇ ਸੁਪਰੀਮ ਕੋਰਟ ਨੂੰ ਝੋਨੇ ਦੀ ਐਮਐਸਪੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਡੂੰਘੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ।
ਇਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਲਿਖਿਆ ਟਵੀਟ ਕਰਕੇ ਲਿਖਿਆ, “ਰਾਜਾ ਵੜਿੰਗ ਜੀ, ਪੰਜਾਬੀਆਂ ਨੂੰ ਗੁੰਮਰਾਹ ਨਾ ਕਰੋ…ਇਹ ਸੁਪਰੀਮ ਕੋਰਟ ਵਿਚ ਪੰਜਾਬ ਸਰਕਾਰ ਦਾ ਪੱਖ (affidavit) ਹੈ ਕਿ ਝੋਨੇ ਵਾਂਗ ਹੋਰ ਫਸਲਾਂ ’ਤੇ ਵੀ MSP ਦਿਓ। ਬੱਸਾਂ ਦੀਆਂ ਬਾਡੀਆਂ ਦੀ ਚਿੱਠੀ ਅਤੇ ਸੁਪਰੀਮ ਕੋਰਟ ’ਚ ਪੰਜਾਬ ਦੇ ਪੱਖ ਵਿਚ ਚਿੱਠੀ ਵਿਚ ਫਰਕ ਹੁੰਦੈ…ਕਾਂਗਰਸ ਕਾਹਲੀਆਂ ਨੇ ਈ ਡੋਬੀ ਐ…”।
ਰਾਜਾ ਵੜਿੰਗ ਨੇ ਟਵੀਟ ਕੀਤਾ ਸੀ, “ਨਵੇਂ ਏਜੀ ਸਾਬ੍ਹ ਨੇ ਸੁਪਰੀਮ ਕੋਰਟ ਨੂੰ ਝੋਨੇ ਦੀ ਐਮਐਸਪੀ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਨੂੰ ਡੂੰਘੀ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਪਹਿਲਾਂ ਐਸਵਾਈਐਲ ਕੱਢਣ ਤੋਂ ਮਨ੍ਹਾਂ ਕਰਨ ਦੀ ਬਜਾਏ ਬੈਠ ਕੇ ਹੱਲ ਕੱਢਣ ਦੀ ਦਲੀਲ ਦਿੱਤੀ ਤੇ ਹੁਣ ਸ਼ਰੇਆਮ ਐਮਐਸਪੀ ਖਤਮ ਕਰਨ ਲਈ ਕਹਿਣਾ। ਕੀ ਭਗਵੰਤ ਮਾਨ ਜੀ ਇਸ ਤਰ੍ਹਾਂ ਪੰਜਾਬ ਦੇ ਹੱਕਾਂ ਦੀ ਰਾਖੀ ਕਰ ਰਹੇ ਨੇ?”।