ਅਕਾਲੀਆਂ ‘ਤੇ ਵਰ੍ਹੇ CM ਮਾਨ : ਕਿਹਾ – ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਹੀ ਸਾਰਾ ਅਕਾਲੀ ਦਲ ਲੈ ਗਏ, ਹੁਣ ਨਹੀਂ ਇਨ੍ਹਾਂ ਨੂੰ ਕੋਈ ਵੋਟ ਪੈਣੀ

0
791

ਚੰਡੀਗੜ੍ਹ, 1 ਦਸੰਬਰ | ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਵੱਖ-ਵੱਖ ਵਿਭਾਗਾਂ ਦੇ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਨਵ-ਨਿਯੁਕਤ ਉਮੀਦਵਾਰਾਂ ਨਾਲ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ‘ਤੇ ਵੀ ਨਿਸ਼ਾਨਾ ਸਾਧਿਆ।

Ex-Punjab CM and Akali Dal patriarch Parkash Singh Badal passes away at 95 - India Today

ਸੀਐਮ ਮਾਨ ਨੇ ਕਿਹਾ ਕਿ ਖਜ਼ਾਨਾ ਖਾਲੀ ਨਹੀਂ ਸੀ ਬੱਸ ਨੀਅਤ ਖਾਲੀ ਸੀ। ਪਿਛਲੀਆਂ ਸਰਕਾਰਾਂ ਕੋਲ ਪੈਸੇ ਸੀ ਪਰ ਜੀਜਿਆਂ, ਸਾਲਿਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਦਿੱਤੇ, ਆਮ ਲੋਕਾਂ ਨੂੰ ਨਹੀਂ।

Bikram Majithia alleges poor living conditions in Patiala jail - Hindustan Times

ਅਕਾਲੀ ਦਲ ‘ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਲ ਹੀ ਅਕਾਲੀ ਦਲ ਲੈ ਗਿਆ, ਹੁਣ ਪਾਰਟੀ ਖ਼ਤਮ ਹੈ, ਇਨ੍ਹਾਂ ਨੂੰ ਹੁਣ ਇਕ ਵੀ ਵੋਟ ਨਹੀਂ ਪੈਣੀ। ਬਿਕਰਮ ਮੀਜੀਠੀਆ ‘ਤੇ ਵਰ੍ਹਦਿਆਂ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਯੋਗਤਾ ਬੱਸ ਇਕ ਸਾਲਾ ਹੈ, ਸਵੇਰੇ ਹੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦਾ।

ਵੇਖੋ ਵੀਡੀਓ

https://www.facebook.com/punjabibulletin/videos/289753670727588