ਲੁਧਿਆਣਾ : ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜ਼ਲੀ ਦੇਣ ਪਹੁੰਚੇ CM ਮਾਨ, ਕੀਤੇ ਵੱਡੇ ਐਲਾਨ

0
264

ਲੁਧਿਆਣਾ | ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸਮਾਗਮ ‘ਚ ਆਯੋਜਿਤ ਰਾਜਪੱਧਰੀ ਪ੍ਰੋਗਰਾਮ ‘ਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ।ਉਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਂਟ ਕੀਤੀ। 19 ਸਾਲ ਦੀ ਉਮਰ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਫਾਂਸੀ ਨੂੰ ਗਲੇ ਲਗਾਇਆ ਸੀ।ਬੁੱਧਵਾਰ ਨੂੰ ਉਨ੍ਹਾਂ ਦੀ 107ਵਾਂ ਸ਼ਹੀਦੀ ਦਿਵਸ ਹੈ।ਜੱਦੀ ਪਿੰਡ ਸਰਾਭਾ ‘ਚ ਰਾਜਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਐਲਾਨ ਕੀਤਾ ਕਿ ਹਲਵਾਰੇ ਦਾ ਏਅਰਪੋਰਟ ਬਹੁਤ ਜਲਦੀ ਸਿਵਲ ਏਅਰ ਪੋਰਟ ‘ਚ ਬਦਲ ਜਾਵੇਗਾ ਅਤੇ ਉਥੇ ਬਹੁਤ ਸਾਰਾ ਕੰਮ ਆਵੇਗਾ। ਹਲਵਾਰਾ ਏਅਰਪੋਰਟ ‘ਤੇ ਇੰਟਰਨੈਸ਼ਨਲ ਫਲਾਈਟਾਂ ਆਉਣਗੀਆਂ, ਜਿਸ ਨਾਲ ਲੁਧਿਆਣਾ ਦੇ ਵਪਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਇੰਡਸਟਰੀ ਦਾ ਹੱਬ ਹੈ। ਇਥੋਂ ਦੇ ਲੋਕ ਬਾਹਰਲੇ ਦੇਸ਼ਾਂ ਤੱਕ ਫੈਲ ਹੋਏ ਹਨ।