CM ਨੇ ਸਮਾਣਾ ਟੋਲ ਪਲਾਜ਼ਾ ਕਰਵਾਇਆ ਬੰਦ, 16 ਸਾਲ ਤੋਂ ਲੋਕ ਦੇ ਰਹੇ ਸਨ ਟੈਕਸ

0
1593

ਸਮਾਣਾ| ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਮਾਣਾ ਦਾ ਟੋਲ ਪਲਾਜ਼ਾ ਬੰਦ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ। ਇਸ ਮੌਕੇ ਬੋਲਦਿਆਂ ਮਾਨ ਨੇ ਕਿਹਾ ਪਿਛਲੀਆਂ ਸਰਕਾਰਾਂ 16 ਸਾਲਾਂ ਤੋਂ ਟੋਲ ਪਲਾਜ਼ਾ ਦੇ ਨਾਂ ਉਤੇ ਲੋਕਾਂ ਦਾ ਖੂਨ ਪੀ ਰਹੀਆਂ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ 9ਵਾਂ ਟੋਲ ਪਲਾਜ਼ਾ ਹੈ, ਜੋ ਬੰਦ ਹੋਇਆ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਬੰਜ ਹੋਣ ਵਾਲਾ ਇਹ ਆਖਰੀ ਟੋਲ ਪਲਾਜ਼ਾ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਟੋਲ ਪਲਾਜ਼ਾ ਵਾਲਿਆਂ ਨਾਲ ਕੀਤਾ ਕਰਾਰ ਖਤਮ ਹੁੰਦਿਆਂ ਹੀ ਬਾਕੀ ਦੇ ਟੋਲ ਪਲਾਜ਼ੇ ਵੀ ਬੰਦ ਕਰ ਦਿੱਤੇ ਜਾਣਗੇ।