ਪੰਜਾਬ ‘ਚ 12 ਅਕਤੂਬਰ ਤਕ ਬੱਦਲਵਾਈ ਅਤੇ ਮੀਂਹ ਪੈਣ ਦੀ ਸੰਭਾਵਨਾ, ਇਸ ਵਾਰ ਜਲਦੀ ਆਵੇਗੀ ਠੰਡ

0
1309

ਚੰਡੀਗੜ੍ਹ| ਇਸ ਹਫਤੇ ਮਨਸੂਨ ਪੰਜਾਬ ਤੋਂ ਰਵਾਨਾ ਹੋ ਗਿਆ ਹੈ। ਇਸ ਤੋਂ ਬਾਅਦ ਵੀ ਮੌਸਮ ਦਾ ਮਿਜਾਜ਼ ਸੁਹਾਵਣਾ ਬਣਿਆ ਹੋਇਆ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਬਣੀ ਹੋਈ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਤੂਫ਼ਾਨ ਵੀ ਹਨ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਅਨੁਸਾਰ ਪੰਜਾਬ ਵਿੱਚ 12 ਅਕਤੂਬਰ ਤਕ ਬੱਦਲਵਾਈ, ਬਾਰਿਸ਼ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਦਿਨ ਦਾ ਤਾਪਮਾਨ ਡਿੱਗ ਜਾਵੇਗਾ। ਵਿਗਿਆਨੀਆਂ ਮੁਤਾਬਕ ਮੌਨਸੂਨ ਤੋਂ ਬਾਅਦ ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ ਹੈ, ਉਸ ਮੁਤਾਬਕ ਇਸ ਵਾਰ ਸਰਦੀ ਜਲਦੀ ਹੀ ਆ ਜਾਵੇਗੀ। ਵਿਗਿਆਨੀਆਂ ਦਾ ਮੰਨਣਾ ਹੈ ਕਿ 25 ਅਕਤੂਬਰ ਤੋਂ ਸਰਦੀ ਸ਼ੁਰੂ ਹੋ ਜਾਵੇਗੀ। ਸਵੇਰੇ-ਸ਼ਾਮ ਠੰਢ ਦਾ ਅਹਿਸਾਸ ਵਧੇਗਾ, ਜਦਕਿ ਨਵੰਬਰ ਦੇ ਪਹਿਲੇ ਹਫ਼ਤੇ ਠੰਢ ਨੇ ਜ਼ੋਰ ਫੜ ਲੈਣਾ ਹੈ।