ਜਲੰਧਰ ‘ਚ ਅੱਜ ਰਹਿਣਗੇ ਬੱਦਲ, 19 ਤੇ 20 ਨੂੰ ਭਾਰੀ ਮੀਂਹ ਦੀ ਸੰਭਾਵਨਾ, ਪੜ੍ਹੋ ਮੌਸਮ ਦਾ ਪੂਰਾ ਅਪਡੇਟ

0
688

ਜਲੰਧਰ | ਗਰਮੀ ਝੇਲ ਰਹੇ ਲੋਕਾਂ ਲਈ ਚੰਗੀ ਖਬਰ ਹੈ। ਮੌਸਮ ਵਿਭਾਗ ਦੇ ਮੁਤਾਬਿਕ ਐਤਵਾਰ ਨੂੰ ਬੱਦਲ ਛਾਏ ਰਹਿਣਗੇ। ਸੋਮਵਾਰ 19 ਤੇ 20 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਕੁੱਝ ਇਲਾਕਿਆ ‘ਚ ਅਗਲੇ 24 ਘੰਟਿਆਂ ‘ਚ ਬੂੰਦਾਂਬਾਂਦੀ ਹੋ ਸਕਦੀ ਹੈ। ਮੀਂਹ ਕਾਰਨ ਦਿਨ ਵਿੱਚ ਮੌਸਮ ਚੰਗਾ ਰਹੇਗਾ।

ਮੀਂਹ ਪੈਣ ਨਾਲ ਹੁੰਮਸ ਵੀ ਘੱਟ ਹੋਵੇਗੀ। ਸ਼ੁੱਕਰਵਾਰ ਨੂੰ 25 ਤੋਂ 35 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਸ਼ੁੱਕਰਵਾਰ ਨੂੰ ਸਿਟੀ ‘ਚ ਕਾਲੇ ਬੱਦਲ ਛਾਏ ਰਹੇ ਅਤੇ ਹਵਾਵਾਂ ਚਲਦੀਆਂ ਰਹੀਆਂ। ਸ਼ਹਿਰ ਦੇ ਵਿਚਲੇ ਇਲਾਕੇ ਵਿੱਚ ਕੁੱਝ ਬੂੰਦਾਬਾਂਦੀ ਹੋਈ ਪਰ ਉਸ ਨਾਲ ਮੌਸਮ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ।

ਸ਼ਨੀਵਾਰ ਨੂੰ ਵੀ ਜਲੰਧਰ ਵਿੱਚ ਬੱਦਲ ਰਹਿਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਦੱਸੀ ਹੈ। ਇਸ ਦੌਰਾਨ ਕਿਸੇ-ਕਿਸੇ ਇਲਾਕੇ ਵਿੱਚ ਬੂੰਦਾਬਾਂਦੀ ਵੀ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਵੀ ਨੈਸ਼ਨਲ ਹਾਈਵੇ, ਟ੍ਰਾਂਸਪੋਰਟ ਨਗਰ, ਕੈਂਟ ਅਤੇ ਰਾਮਾਮੰਡੀ ਵਿੱਚ ਕੁਝ ਦੇਰ ਬੂੰਦਾਂਬਾਂਦੀ ਹੋਈ ਸੀ।

ਚੰਡੀਗੜ੍ਹ ਮੌਸਮ ਕੇਂਦਰ ਦੇ ਮੁਤਾਬਿਕ ਮਾਨਸੂਨ ਪੂਰੇ ਸੂਬੇ ‘ਚ ਐਕਟਿਵ ਹੈ। ਇਸ ਲਈ ਆਉਣ ਵਾਲੇ ਦਿਨਾਂ ‘ਚ ਭਰਪੂਰ ਮੀਂਹ ਪਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।