10 ਜੁਲਾਈ ਨੂੰ ਪੰਜਾਬ ‘ਚ ਛਾਏ ਰਹਿਣਗੇ ਬੱਦਲ, ਗਰਮੀ ਤੋਂ ਮਿਲ ਸਕਦੀ ਹੈ ਰਾਹਤ

0
562

ਜਲੰਧਰ | ਅੱਤ ਦੀ ਗਰਮੀ ‘ਚ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ ਹਨ। ਪੰਜਾਬ ‘ਚ 40 ਡਿਗਰੀ ਦੇ ਪਾਰ ਪਾਰਾ ਪਹੁੰਚ ਚੁੱਕਾ ਹੈ। ਅੱਜ ਜ਼ਿਆਦਾਤਰ ਇਲਾਕਿਆਂ ‘ਚ ਬੱਦਲਵਾਈ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਮੌਸਮ ਵਿਭਾਗ ਨੇ ਮੌਸਮ ‘ਚ ਬਦਲਾਅ ਦੇ ਲਿਹਾਜ਼ ਨਾਲ ਜਲੰਧਰ ‘ਚ 4 ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਅਨੁਸਾਰ 9 ਜੁਲਾਈ ਰਾਤ ਨੂੰ ਮੌਸਮ ‘ਚ ਬਦਲਾਅ ਸ਼ੁਰੂ ਹੋਵੇਗਾ।

10 ਜੁਲਾਈ ਨੂੰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਬੱਦਲ ਛਾਏ ਰਹਿਣਗੇ। 11-12 ਨੂੰ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। 13-14 ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।