ਬਠਿੰਡਾ, 12 ਫਰਵਰੀ | ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ਾਮਲ ਦੀਪਕ ਮੁੰਡੀ ਨੇ ਜੇਲ੍ਹ ਵਿਚ ਬੰਦ 2 ਦੋਸ਼ੀਆਂ ਅਤੇ 2 ਕੈਦੀਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਪਾਲ ਸਿੰਘ ਦੇ ਬਿਆਨਾਂ ਅਨੁਸਾਰ ਮੁਲਜ਼ਮ ਹਰਪ੍ਰੀਤ ਸਿੰਘ (ਦੀਪਕ ਕੁਮਾਰ ਮੁੰਡੀ ਸਿੱਧੂ ਮੂਸੇਵਾਲਾ ਕਤਲ ਕੇਸ) ਮਾਮਲੇ ਦੇ ਦੋਸ਼ੀ (ਕੈਦੀ ਸਾਗਰ ਦੇ ਕਤਲ ਕੇਸ ਵਿਚ ਮੁਲਜ਼ਮ) ਅਤੇ ਕੈਦੀ ਰਵਿੰਦਰ ਸਿੰਘ ਦੇ ਵਿਚਕਾਰ ਝਗੜਾ ਹੋਇਆ ਤੇ ਭਾਰੀ ਹੰਗਾਮਾ ਹੋਇਆ।
ਫਿਲਹਾਲ ਇਨ੍ਹਾਂ ਚਾਰਾਂ ਦੋਸ਼ੀਆਂ ਖਿਲਾਫ਼ ਥਾਣਾ ਕੈਂਟ ਵਿਖੇ ਧਾਰਾ 186, 504, 34 ਅਤੇ 52 ਮੁਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।