ਚੀਨ ਦੇ ਵਿਗਿਆਨਿਆਂ ਨੇ ਖੋਜੀ ਨੈਨੋਮਟੀਰਿਅਲ ਬਾਇਓਵੇਪਨ ਤਕਨੀਕ, ਕੋਰੋਨਾ ਨੂੰ ਕਿਵੇਂ ਦੇਵੇਗੀ ਮਾਤ ? ਜਾਨਣ ਲਈ ਪੜ੍ਹੋ ਖਬਰ

0
1051

ਸ਼ਰੀਰ ‘ਚ ਜਾ ਕੇ ਨੈਨੋਮਟੀਰਿਅਲ ਕਰੇਗਾ ਕੋਰੋਨਾ ਨੂੰ ਖਤਮ ਕਰਨ ਦਾ ਕੰਮ

ਨਵੀਂ ਦਿੱਲੀ. ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਸਮੇਂ ਹਰ ਦੇਸ਼ ਦੇ ਵਿਗਿਆਨਿਆਂ ਦੀਆਂ ਟੀਮਾਂ ਇਸਦਾ ਇਲਾਜ਼ ਲੱਭਣ ਵਿੱਚ ਮਸ਼ਗੂਲ ਹਨ। ਇਸ ਵਿਚਕਾਰ ਚੀਨ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਕ ਅਜਿਹੀ ਤਕਨੀਕ ਦੀ ਖੋਜ ਕੀਤੀ ਹੈ ਜਿਸ ਨਾਲ ਇਸ ਸੰਕਰਮਣ ਤੇ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਕਿਉਂਕੀ ਇਹ ਸ਼ਰੀਰ ਵਿੱਚ ਜਾ ਕੇ ਵਾਇਰਸ ਨੂੰ ਸੋਖ ਲਵੇਗੀ।

96.5 ਤੋਂ 99.5 ਫੀਸਦ ਕੋਰੋਨਾ ਨੂੰ ਖਤਮ ਕਰਨ ਦਾ ਦਾਅਵਾ

ਚੀਨੀ ਸਰਕਾਰੀ ਮੀਡੀਆ ਗਲੋਬਲ ਟਾਇਮਜ਼ ਨੇ ਟਵੀਟ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ ਕਿ ਚੀਨੀ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਹਥਿਆਰ ਲੱਭ ਲਿਆ ਹੈ। ਜਿਸਦੇ ਮੁਤਾਬਿਕ ਚੀਨੀ ਵਿਗਿਆਨਿਆਂ ਨੇ ਦਾਅਵਾ ਕੀਤਾ ਹੈ ਕਿ ਇਕ ਨੈਨੋਮਟੀਰਿਅਲ ਸ਼ਰੀਰ ਵਿੱਚ ਜਾ ਕੇ ਕੋਰੋਨਾ ਵਾਇਰਸ ਨੂੰ ਜਿਆਦਾ ਮਾਤਰਾ ਵਿੱਚ ਸੋਖਣ ਦਾ ਕੰਮ ਕਰੇਗਾ। ਜਿਸ ਨਾਲ ਕੋਰੋਨਾ ਵਾਇਰਸ ਨੂੰ 96.5 ਫੀਸਦ ਤੋਂ 99.5 ਫੀਸਦ ਤੱਕ ਖਤਮ ਕਰਨ ਵਿੱਚ ਸਫਲਤਾ ਮਿਲੇਗੀ। ਵਿਗਿਆਨਿਆਂ ਮੁਤਾਬਿਕ ਇਹ ਨਾ ਤਾਂ ਵੈਕਸਿਨ ਹੈ, ਨਾਂ ਦਵਾ। ਇਹ ਇਕ ਤਰਾਂ ਦਾ ਬਾਇਓਵੇਪਨ ਹੈ। ਜਿਸ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਵਿਕਸਿਤ ਕੀਤਾ ਗਿਆ ਹੈ।

ਪੜ੍ਹੋ ਕਿਵੇਂ ਸ਼ਰੀਰ ‘ਚ ਆਸਾਨੀ ਨਾਲ ਪ੍ਰਵੇਸ਼ ਕਰਣਗੇ ਨੈਨੋਮਟੀਰਿਅਲ ?

ਨੈਨੋਮਟੀਰਿਅਲ ਦਾ ਇਸਤੇਮਾਲ ਮਾਨਯੂਫੈਕਚਰਿੰਗ ਪ੍ਰੋਸੇਸ ਜਿਵੇਂ ਪੇਂਟਰਸ, ਫਿਲਟਰ, ਇੰਨਸੁਲੇਸ਼ਨ ਅਤੇ ਲੁਬਰਿਕੈਂਟ ਆਦਿ ਪੈਦਾ ਕਰਨ ਵਿੱਚ ਕੀਤਾ ਜਾਂਦਾ ਹੈ।

ਹੇਲਥਕੇਅਰ ਵਿੱਚ ਵੀ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਨੂੰ ਨੈਨੋਜਾਇਮਜ਼ ਕਹਿੰਦੇ ਹਨ। ਇਹ ਸ਼ਰੀਰ ਵਿੱਚ ਮੌਜੂਦ ਏੰਜਾਇਮਜ਼ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਅਮਰੀਕਿ ਵਿਗਿਆਨਿਆਂ ਮੁਤਾਬਕ ਨੈਨੋਮਟੀਰਿਅਲ ਦਾ ਇਸਤੇਮਾਲ ਕੁੱਝ ਵਿਸ਼ੇਸ਼ ਕੰਮਾਂ ਵਿੱਚ ਹੁੰਦਾ ਹੈ। ਇਹ ਸ਼ਰੀਰ ਵਿੱਚ ਆਸਾਨੀ ਨਾਲ ਪ੍ਰਵੇਸ਼ ਕਰ ਜਾਂਦੇ ਹਨ, ਕਿਉਂਕਿ ਇਹ ਬੇਹਦ ਛੋਟੇ ਹੁੰਦੇ ਹਨ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।