ਚਾਇਨਾ ਡੋਰ ਫਸਣ ਨਾਲ ਨੌਜਵਾਨ ਮੋਟਰਸਾਇਕਲ ਤੋਂ ਡਿੱਗਿਆ, ਮੌਤ; ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ

0
986

ਬਟਾਲਾ | ਇੱਕ ਨੌਜਵਾਨ ਦੀ ਚਾਇਨਾ ਡੋਰ ਕਰਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਕਰਮ ਨਾਂ ਦਾ ਨੌਜਵਾਨ ਮੋਟਰਸਾਇਕਲ ‘ਤੇ ਕੰਮ ਤੋਂ ਵਾਪਿਸ ਘਰ ਜਾ ਰਿਹਾ ਸੀ।

ਰਸਤੇ ਵਿੱਚ ਚਾਇਨਾ ਡੋਰ ਉਸ ਦੇ ਕੰਨ੍ਹ ‘ਤੇ ਫੱਸ ਗਈ। ਡੋਰ ਫਸਣ ਨਾਲ ਵਿਕਰਮ ਮੋਟਰਸਾਇਕਲ ਤੋਂ ਡਿੱਗ ਗਿਆ। ਸਿਰ ਵਿੱਚ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ।

ਵਿਕਰਮ ਬਟਾਲਾ ਦੇ ਮੋਨੀਆ ਮੁਹੱਲੇ ਵਿੱਚ ਰਹਿੰਦਾ ਸੀ। 30 ਸਾਲ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਵਿਕਰਮ ਦੀ ਇੱਕ ਪਤਨੀ ਅਤੇ 8 ਸਾਲ ਦੀ ਬੇਟੀ ਹੈ।

ਪਰਿਵਾਰ ਨੇ ਕਿਹਾ ਕਿ ਉਹ ਇਕੱਲਾ ਕਮਾਉਣ ਵਾਲਾ ਸੀ। ਸਰਕਾਰ ਨੂੰ ਚਾਇਨਾ ਡੋਰ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ।