ਪਤੰਗ ਲੁੱਟਦੇ ਬੱਚੇ ਆ ਗਏ ਹਾਈਵੇ ‘ਤੇ, ਕਾਰਾਂ ਦੀ ਹੋਈ ਭਿਆਨਕ ਟੱਕਰ, ਨਹੀਂ ਲੱਗੀ ਬਰੇਕ

0
2192

ਗੁਰਦਾਸਪੁਰ | ਨੈਸ਼ਨਲ ਹਾਈਵੇ ਉਪਰ ਪਤੰਗਾਂ ਲੁੱਟਦੇ ਹੋਏ ਬੱਚੇ ਅਚਾਨਕ ਕਾਰ ਦੇ ਅੱਗੇ ਆ ਗਏ ਤੇ ਬੱਚਿਆਂ ਨੂੰ ਬਚਾਉਂਦੇ ਹੋਏ ਕਾਰ ਸਵਾਰ ਨੇ ਬਰੇਕ ਲਗਾ ਦਿੱਤੀ, ਜਿਸ ਕਾਰਨ ਪਿੱਛੋਂ ਆ ਰਹੀ ਕਾਰ ਕੋਲੋਂ ਬਰੇਕ ਨਹੀਂ ਲੱਗੀ ਤੇ ਉਹ ਅਗਲੀ ਕਾਰ ਵਿਚ ਜਾ ਵੱਜੀ।

ਜਾਣਕਾਰੀ ਦਿੰਦੇ ਹੋਏ ਪਿੰਡ ਸਵਾਲ ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮੈਂ ਧਾਲੀਵਾਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਅਚਾਨਕ ਪਤੰਗਾਂ ਲੁੱਟਦੇ ਬੱਚੇ ਸੜਕ ਵਿਚ ਆ ਗਏ ਤੇ ਉਨ੍ਹਾਂ ਨੇ ਬੱਚਿਆਂ ਨੂੰ ਬਚਾਉਂਦੇ ਹੋਏ ਬਰੇਕ ਲਗਾ ਦਿੱਤੀ।

ਇਸ ਕਾਰਨ ਪਿੱਛੋਂ ਆ ਰਹੀ ਅਲਟੋ ਕਾਰ ਦੀ ਬਰੇਕ ਨਹੀਂ ਲੱਗੀ, ਜਿਸ ਕਾਰਨ ਉਹ ਮੇਰੀ ਕਾਰ ਸਵਿਫ਼ਟ ਵਿਚ ਵੱਜ ਗਈ। ਮੇਰੀ ਅਤੇ ਦੂਸਰੇ ਬੰਦੇ ਦੀ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਦਲਜੀਤ ਸਿੰਘ ਨੇ ਦੱਸਿਆ ਕਿ ਮੇਰੀ ਗੱਡੀ ਲਾਕ ਹੋਣ ਕਰਕੇ ਮੈਂ ਗੱਡੀ ਵਿਚੋਂ ਬਾਹਰ ਨਹੀਂ ਨਿਕਲ ਸਕਿਆ, ਜਿਸ ਕਾਰਨ ਪਤੰਗਾਂ ਲੁੱਟੇਦੇ ਹੋਏ ਬੱਚੇ ਮੌਕੇ ਤੋਂ ਭੱਜ ਗਏ।