ਵੱਡੀ ਖਬਰ : ਇਸ ਵਾਰ ਹੱਜ ਯਾਤਰਾ ‘ਚ ਨਹੀਂ ਜਾ ਸਕਣਗੇ 12 ਸਾਲ ਤੋਂ ਘੱਟ ਉਮਰ ਦੇ ਬੱਚੇ, ਪੜ੍ਹੋ ਵਜ੍ਹਾ

0
1088

ਜਲੰਧਰ/ਉੱਤਰ ਪ੍ਰਦੇਸ਼/ਸਾਊਦੀ ਅਰਬ | ਇਸ ਵਾਰ 12 ਸਾਲ ਤੋਂ ਘੱਟ ਉਮਰ ਦੇ ਬੱਚੇ ਹੱਜ ‘ਤੇ ਨਹੀਂ ਜਾ ਸਕਣਗੇ। ਜਿਨ੍ਹਾਂ ਬੱਚਿਆਂ ਨੇ ਹੱਜ ਲਈ ਅਪਲਾਈ ਕੀਤਾ ਹੈ, ਉਨ੍ਹਾਂ ਦੀਆਂ ਅਰਜ਼ੀਆਂ ਰੱਦ ਮੰਨੀਆਂ ਜਾਣਗੀਆਂ। ਸਾਊਦੀ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਭਾਰਤ ਦੀ ਹੱਜ ਕਮੇਟੀ ਨੇ ਨਵਾਂ ਸਰਕੂਲਰ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸਾਊਦੀ ਅਰਬ ਦੀ ਸਰਕਾਰ ਨੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਆਉਣ ਤੋਂ ਮਨ੍ਹਾ ਕਰ ਦਿੱਤਾ ਹੈ।

ਯੂਪੀ ਦੇ ਸਾਬਕਾ ਮੰਤਰੀ ਅਤੇ ਯੂਪੀ ਹੱਜ ਕਮੇਟੀ ਦੇ ਚੇਅਰਮੈਨ ਮੋਹਸਿਨ ਰਜ਼ਾ ਨੇ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਹੱਜ ਯਾਤਰੀਆਂ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਪਲਾਈ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਜਾਣਕਾਰੀ ਮੁਤਾਬਕ ਹੱਜ-2023 ਲਈ ਆਨਲਾਈਨ ਅਰਜ਼ੀਆਂ 10 ਫਰਵਰੀ ਤੋਂ ਸ਼ੁਰੂ ਹੋ ਗਈਆਂ ਹਨ। ਯਾਤਰਾ ਵਿਚ ਦਿਲਚਸਪੀ ਰੱਖਣ ਵਾਲੇ 10 ਮਾਰਚ 2023 ਦੀ ਆਖਰੀ ਮਿਤੀ ਤੱਕ ਅਪਲਾਈ ਕਰ ਸਕਦੇ ਹਨ।