ਬਿਜਲੀ ਸਸਤੀ ਹੋਣ ਨਾਲ ਕਰੀਬ ਅੱਧਾ ਹੋ ਜਾਵੇਗਾ ਤੁਹਾਡਾ ਬਿਜਲੀ ਬਿੱਲ, ਪੜ੍ਹੋ ਕਿੰਨੇ ਯੂਨਿਟ ਇਸਤੇਮਾਲ ਕਰਨ ‘ਤੇ ਕਿੰਨੀ ਹੋਵੇਗੀ ਬਚਤ

0
7662

ਜਲੰਧਰ | ਮੁੱਖ ਮੰਤਰੀ ਵਲੋਂ ਘਰੇਲੂ ਬਿਜਲੀ ਦੇ ਰੇਟ ਘਟਾਉਣ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਫੈਸਲੇ ਮੁਤਾਬਿਕ 3 ਰੁਪਏ ਪ੍ਰਤੀ ਯੂਨਿਟ ਰੇਟ ਘਟਾਏ ਜਾਣ ਤੋਂ ਬਾਅਦ ਬਿਜਲੀ ਬਿਲ ਕਰੀਬ ਅੱਧਾ ਰਹਿ ਜਾਵੇਗਾ।

ਪਹਿਲਾਂ 1 ਤੋਂ 100 ਯੂਨਿਟ ਤਕ ਖਪਤ ਕਰਨ ‘ਤੇ ਪ੍ਰਤੀ ਯੂਨਿਟ 4.19 ਰੁਪਏ ਰੇਟ ਸੀ ਅਤੇ ਹੁਣ ਰੇਟ ਘਟਣ ਤੋਂ ਬਾਅਦ ਇਸ ਦੀ ਕੀਮਤ 1.19 ਰੁਪਏ ਹੀ ਰਹਿ ਗਈ ਹੈ । ਇਸ ਨਾਲ ਜਿਨ੍ਹਾਂ ਦਾ ਬਿੱਲ 500 ਰੁਪਏ ਦੇ ਕਰੀਬ ਆਉਂਦਾ ਸੀ, ਉਹ ਹੁਣ ਘਟ ਕੇ 200 ਰੁਪਏ ਦੇ ਕਰੀਬ ਹੀ ਰਹਿ ਜਾਵੇਗਾ।

ਜੇਕਰ ਕੋਈ 101 ਤੋਂ 300 ਯੂਨਿਟ ਤਕ ਇਸਤੇਮਾਲ ਕਰਦਾ ਸੀ ਤਾਂ ਪ੍ਰਤੀ ਯੂਨਿਟ 7.19 ਰੁਪਏ ਰੇਟ ਦੇਣਾ ਪੈਂਦਾ ਸੀ ਜੋ ਕਿ ਹੁਣ 4.19 ਰੁਪਏ ਹੋ ਜਾਵੇਗਾ। ਇਸ ਮੁਤਾਬਿਕ ਜਿਨ੍ਹਾਂ ਲੋਕਾਂ ਦਾ ਬਿੱਲ ਪਹਿਲਾਂ 2100 ਰੁਪਏ ਦੇ ਕਰੀਬ ਆਉਂਦਾ ਸੀ, ਉਹ ਹੁਣ ਲਗਭਗ 1200 ਰੁਪਏ ਹੀ ਆਵੇਗਾ।

ਜਿਨ੍ਹਾਂ ਖਪਤਕਾਰਾਂ ਦੀ ਬਿਜਲੀ ਦੀ ਖਪਤ 300 ਤੋਂ ਵੱਧ ਯੂਨਿਟ ਹੈ, ਉਨ੍ਹਾਂ ਨੂੰ ਪਹਿਲਾਂ ਪ੍ਰਤੀ ਯੂਨਿਟ ਭਾਅ 8.76 ਰੁਪਏ ਪੈਂਦਾ ਸੀ ਪਰ ਹੁਣ ਪੰਜਾਬ ਸਰਕਾਰ ਦੇ ਐਲਾਨ ਤੋਂ ਬਾਅਦ ਇਹ 5.76 ਰੁਪਏ ਹੋ ਗਿਆ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਇਸ ਫੈਸਲੇ ਨਾਲ ਪੂਰੇ ਦੇਸ਼ ਨਾਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮਿਲੇਗੀ। ਇਹ ਫੈਸਲਾ 1 ਨਵੰਬਰ ਤੋਂ ਲਾਗੂ ਹੋਵੇਗਾ।

ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ…