ਚਰਨਜੀਤ ਸਿੰਘ ਚੰਨੀ ਬਣੇ ਪੰਜਾਬ ਦੇ ਨਵੇਂ ਮੁੱਖ ਮੰਤਰੀ, ਸੂਬੇ ਦੇ ਪਹਿਲੇ ਦਲਿਤ ਸੀਐਮ ਬਣੇ

0
9425

ਚੰਡੀਗੜ੍ਹ | ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ। ਕੱਲ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਲਗਾਤਾਰ ਕਈ ਨਾਂ ਸਾਹਮਣੇ ਆ ਰਹੇ ਸਨ। ਅਖੀਰ ਵਿੱਚ ਹਰੀਸ਼ ਰਾਵਤ ਨੇ ਚੰਨੀ ਦੇ ਨਾਂ ਦਾ ਟਵੀਟ ਕਰਕੇ ਐਲਾਨ ਕਰ ਦਿੱਤਾ।

ਐਤਵਾਰ ਸਵੇਰ ਤੋਂ ਸੁਨੀਲ ਜਾਖੜ, ਅੰਬਿਕਾ ਸੋਨੀ ਅਤੇ ਸੁਖਜਿੰਦਰ ਰੰਧਾਵਾ ਦਾ ਨਾਂ ਚੱਲ ਰਿਹਾ ਸੀ। ਦੁਪਹਿਰ ਤੋਂ ਬਾਅਦ ਸਿਰਫ ਸੁਖਜਿੰਦਰ ਰੰਧਾਵਾ ਦਾ ਨਾਂ ਵੱਜਦਾ ਰਿਹਾ ਪਰ ਅਖੀਰ ਵਿੱਚ ਕਾਂਗਰਸ ਹਾਈਕਮਾਨ ਨੇ ਚਮਕੌਰ ਸਾਹਿਬ ਤੋਂ ਐਮਐਲਏ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)