ਚੰਨੀ ਹੋਏ ਲਾਈਵ, ਕਿਹਾ- ਮਾਨ ਸਾਬ੍ਹ! ਮੇਰੇ ਦੁਆਲੇ ਹੋਏ ਹੋ, ਇਹ ਵੀ ਦੱਸੋ ਕੇ ਲਾਰੈਂਸ ਦੀ ਇੰਟਰਵਿਊ ਕਿਸ ਜੇਲ੍ਹ ‘ਚ ਹੋਈ ਸੀ

0
2054

ਮੋਰਿੰਡਾ| ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਰ ਵਾਰ ਚਰਨਜੀਤ ਚੰਨੀ ਖਿਲਾਫ ਰਿਸ਼ਵਤ ਮਾਮਲੇ ਨੂੰ ਚੁੱਕੇ ਜਾਣ ਉਤੇ ਅੱਕ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਤੁਸੀਂ ਰੋਜ਼ ਸਰਕਾਰੀ ਹੈਲੀਕਾਪਟਰ ਉਤੇ ਵੱਖ ਵੱਖ ਸੂਬਿਆਂ ਦੇ ਚੱਕਰ ਲਾਉਂਦੇੇ ਹੋ। ਆਪਣੇ ਸੂਬੇ ਵਿਚ ਕੀ ਹੋ ਰਿਹਾ, ਇਸਦਾ ਵੀ ਖਿਆਲ ਰੱਖਿਆ ਕਰੋ।

ਉਨ੍ਹਾਂ ਮੁੱਖ ਮੰਤਰੀ ਉਤੇ ਤੰਜ ਕਰਦਿਆਂ ਕਿਹਾ ਕਿ ਮਾਨ ਸਾਬ੍ਹ ਰਿਸ਼ਵਤ ਮਾਮਲੇ ਵਿਚ ਮੇਰੇ ਪਿੱਛੇ ਪਏ ਹੋ, ਕਦੇ ਇਹ ਵੀ ਦੱਸ ਦਿਓ ਕਿ ਲਾਰੈਂਸ ਮਾਮਲੇ ਉਤੇ ਕੀ ਕਾਰਵਾਈ ਹੋ ਰਹੀ ਹੈ। ਉਨ੍ਹਾਂ ਅੱਗੇ ਬੋਲਦਿਆਂ ਇਹ ਵੀ ਕਿਹਾ ਕਿ ਭਗਵੰਤ ਮਾਨ ਜੀ ਕਦੇ ਸਮਾਂ ਕੱਢ ਕੇ ਇਹ ਵੀ ਦੱਸੋ ਲਾਰੈਂਸ ਬਿਸ਼ਨੋਈ ਦੀ ਵਾਇਰਲ ਹੋਈ ਵੀਡੀਓ ਕਿਹੜੀ ਜੇਲ੍ਹ ਵਿਚ ਬਣੀ ਸੀ।