ਚੰਨੀ ਸਰਕਾਰ ਹਰ ਫਰੰਟ ਤੇ ਫੇਲ੍ਹ : ਅੰਮ੍ਰਿਤਪਾਲ ਸਿੰਘ

0
756

ਜਲੰਧਰ | ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਅੰਮ੍ਰਿਤਪਾਲ ਸਿੰਘ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵੀ ਅਸਫਲ ਰਹੀ, ਆਮ ਆਦਮੀ ਕਹਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦਾ ਅਸਲੀ ਰੂਪ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ ਉਨ੍ਹਾਂ ਨੇ ਸਿਰਫ਼ ਘੋਸ਼ਣਾਵਾਂ ਹੀ ਕੀਤੀਆਂ ਹਨ ਬਲਕਿ ਲੋਕਾਂ ਨਾਲ ਕੀਤਾ ਕੋਈ ਵਾਅਦਾ ਨਹੀਂ ਨਿਭਾਇਆ।

ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀ ਦੇਣ ਦਾ ਦਾਅਵਾ ਕਰਨ ਵਾਲੀ ਚੰਨੀ ਸਰਕਾਰ ਦੇ ਰਾਜ ਵਿੱਚ ਅੱਜ ਵੀ ਲੋਕ ਬਿਜਲੀ ਦੀਆਂ ਪੁਰਾਣੀਆਂ ਦਰਾਂ ਤੇ ਬਿੱਲ ਦੇ ਰਹੇ ਹਨ । ਬੇਰੁਜ਼ਗਾਰਾਂ ਨੌਜਵਾਨ ਨਾਲ ਕਾਂਗਰਸ ਪਾਰਟੀ ਨੇ 2017 ਦੀਆ ਚੋਣਾਂ ਦੌਰਾਨ ਹਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।ਬੇਰੁਜ਼ਗਾਰਾਂ ਅਧਿਆਪਕਾਂ ਅਤੇ ਨੌਜਵਾਨਾਂ ਨੂੰ ਆਪਣਾ ਹੱਕ ਪ੍ਰਾਪਤ ਕਰਨ ਲਈ ਸੜਕਾਂ ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ 55 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਗਾਰੰਟੀ ਯੋਜਨਾ ਦੇ ਤਹਿਤ ਰਜਿਸਟਰਡ ਕੀਤਾ ਸੀ ਅਤੇ ਇਹ ਵਾਅਦਾ ਕੀਤਾ ਸੀ ਜਦੋਂ ਤਕ ਅਸੀਂ ਰੁਜ਼ਗਾਰ ਨਹੀਂ ਦੇਵਾਂਗੇ ਓਦੋਂ ਤੱਕ 2500 ਸੋ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇਗਾ ਪਰ ਚੰਨੀ ਸਰਕਾਰ ਨੇ ਅੱਜ ਤੱਕ ਇਕ ਵੀ ਨੌਜਵਾਨ ਨੂੰ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਜਿਸ ਦੀ ਤਾਜ਼ਾ ਮਿਸਾਲ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਪਰਗਟ ਸਿੰਘ ਦੇ ਘਰ ਦੇ ਮੂਹਰੇ ਬੈਠੇ ਬੇਰੁਜ਼ਗਾਰ ਅਧਿਆਪਕ ਹੀ ਹਨ।

ਕਾਂਗਰਸੀ ਆਪਣੀ ਆਪਸੀ ਲੜਾਈ ਕਾਰਨ ਪੰਜਾਬ ਦਾ ਕੋਈ ਵਿਕਾਸ ਨਹੀਂ ਹੋਇਆ।ਪੰਜਾਬ ਦੀ ਚੰਨੀ ਸਰਕਾਰ ਅੱਜ ਹਰ ਫਰੰਟ ਤੇ ਫੇਲ੍ਹ ਸਾਬਿਤ ਹੋਈ ਹੈ।ਪੰਜਾਬ ਵਿਚ ਰੇਤ ਮਾਫੀਆ ਦੇ ਨਾਲ ਨਾਲ ਸ਼ਰਾਬ ਮਾਫ਼ੀਆ, ਡਰੱਗਜ਼ ਮਾਫ਼ੀਆ ਅੱਜ ਵੀ ਸਰਗਰਮ ਹੈ। ਅੱਜ ਵੀ ਪੈਟਰੋਲ ਅਤੇ ਡੀਜ਼ਲ ਤੇ ਵੈਟ ਦੇਸ਼ ਵਿਚ ਸਭ ਤੋਂ ਜ਼ਿਆਦਾ ਪੰਜਾਬ ਸਰਕਾਰ ਹੀ ਪੰਜਾਬ ਦੀ ਜਨਤਾ ਕੋਲੋਂ ਵਸੂਲ ਦੀ ਹੈ । ਜੇਕਰ ਚੰਨੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਤੇ ਵਾਅਦੇ ਪੂਰੇ ਨਹੀਂ ਕੀਤੇ ਲੋਕ 2022 ਵਿਚ ਦੀਆਂ ਚੋਣਾਂ ‘ਚ ਲੋਕ ਵੀ ਕਰਾਰਾ ਜਵਾਬ ਦੇਣਗੇ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ