ਚੰਡੀਗੜ੍ਹ : ਚਿਲਡਰਨ ਹੋਮ ਤੋਂ ਲਾਪਤਾ ਹੋਈਆਂ ਤਿੰਨ ਲੜਕੀਆਂ, ਮੈਨੇਜਮੈਂਟ ਕਹਿੰਦੀ ਆਪਣੀ ਮਰਜ਼ੀ ਨਾਲ ਗਈਆਂ

0
179

ਚੰਡੀਗੜ੍ਹ| ਚੰਡੀਗੜ੍ਹ ਸੈਕਟਰ 15 ਸਥਿਤ ਆਸ਼ਿਆਨਾ (ਚਿਲਡਰਨ ਹੋਮ) ਤੋਂ ਤਿੰਨ ਅਡਲਟ ਲੜਕੀਆਂ ਅਚਾਨਕ ਗਾਇਬ ਹੋ ਗਈਆਂ। ਆਸ਼ਿਆਨਾ ਪ੍ਰਬੰਧਕਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕੋ ਸਮੇਂ ਤਿੰਨ ਲੜਕੀਆਂ ਦੇ ਲਾਪਤਾ ਹੋਣ ਦਾ ਪਤਾ ਲੱਗਾ। ਸਾਰੇ ਮੁਲਾਜ਼ਮ ਅਤੇ ਅਧਿਕਾਰੀ ਲੜਕੀਆਂ ਦੀ ਭਾਲ ਕਰਨ ਲੱਗੇ।

ਲੜਕੀਆਂ ਦੇ ਗੁੰਮ ਹੋਣ ਦਾ ਪਤਾ 15 ਮਈ ਨੂੰ ਲੱਗਾ ਸੀ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਇਕ ਲੜਕੀ ਤਾਂ ਮਿਲ ਗਈ ਪਰ ਬਾਕੀ ਦੋ ਦਾ ਕੋਈ ਸੁਰਾਗ ਨਹੀਂ ਲੱਗਾ। ਲੜਕੀਆਂ ਦੇ ਘਰਦਿਆਂ ਤੇ ਹੋਰ ਮਾਹਿਰਾਂ ਨਾਲ ਵੀ ਸੰਪਰਕ ਕੀਤਾ ਗਿਆ ਪਰ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਦੀ ਮਦਦ ਨਾਲ ਉਨ੍ਹਾਂ ਦੇ ਟਿਕਾਣੇ ਦਾ ਪਤਾ ਲੱਗ ਸਕੇ।

ਹੈਰਾਨੀ ਦੀ ਗੱਲ ਹੈ ਕਿ ਆਸ਼ਿਆਨਾ ਪ੍ਰਬੰਧਕਾਂ ਵਲੋਂ ਲੜਕੀਆਂ ਦੇ ਆਪਣੀ ਮਰਜ਼ੀ ਨਾਲ ਭੱਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਦਕਿ ਤਿੰਨ ਲੜਕੀਆਂ ਦੇ ਇਕੱਠੇ ਲਾਪਤਾ ਹੋਣ ਕਾਰਨ ਆਸ਼ਿਆਨਾ ਕੰਪਲੈਕਸ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿਚ ਹੈ।