ਚੰਡੀਗੜ੍ਹ : ਨੌਜਵਾਨ ਨੇ ਪਾਸ ਕੀਤੀ UPPSC ਦੀ ਪ੍ਰੀਖਿਆ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ

0
1983

ਚੰਡੀਗੜ੍ਹ | ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26, ਚੰਡੀਗੜ੍ਹ ਦੇ ਵਿਦਿਆਰਥੀ ਨੇ ਯੂਪੀਪੀਐਸਸੀ ਪ੍ਰੀਖਿਆ ਪਾਸ ਕੀਤੀ ਹੈ, ਜਿਸ ਦੀ ਜਾਣਕਾਰੀ ਕਾਲਜ ਪ੍ਰਬੰਧਕਾਂ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ 2021-22 ਬੈਚ ਦੇ ਐਮ.ਕਾਮ ਦੇ ਵਿਦਿਆਰਥੀ, ਰਾਓ ਸ਼ਵੇਜ ਰਾਣਾ ਪੁੱਤਰ ਰਾਓ ਆਦਿਲ ਰਾਣਾ ਨੂੰ ਉੱਤਰ ਪ੍ਰਦੇਸ਼ ਵਿਚ ਡਿਪਟੀ ਕੁਲੈਕਟਰ ਵਜੋਂ ਚੁਣਿਆ ਗਿਆ ਹੈ। ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ।

ਉਸਨੇ ਉੱਤਰ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਪੀਸੀਐਸ ਪ੍ਰੀਖਿਆ ਜਨਰਲ ਸ਼੍ਰੇਣੀ ਵਿਚੋਂ ਪਾਸ ਕੀਤੀ। ਡਿਪਟੀ ਕੁਲੈਕਟਰ ਦੇ ਅਹੁਦੇ ਲਈ 52 ਸਫਲ ਉਮੀਦਵਾਰਾਂ ਵਿਚੋਂ ਸ਼ਵੇਜ ਨੇ ਚੌਥਾ ਸਥਾਨ ਹਾਸਲ ਕੀਤਾ। ਕਾਲਜ ਮੈਨੇਜਮੈਂਟ ਸਿੱਖ ਐਜੂਕੇਸ਼ਨਲ ਸੋਸਾਇਟੀ, ਪ੍ਰਿੰਸੀਪਲ, ਡਾ. ਨਵਜੋਤ ਕੌਰ ਅਤੇ ਐਚਓਡੀ ਕਾਮਰਸ ਡਾ. ਤੇਜਿੰਦਰ ਸਿੰਘ ਬਰਾੜ ਅਤੇ ਕਾਮਰਸ ਫੈਕਲਟੀ ਨੇ ਸ਼ਵੇਜ ਰਾਣਾ ਅਤੇ ਉਸਦੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਕਾਲਜ ਉਸ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕਰਦਾ ਹੈ।