ਚੰਡੀਗੜ੍ਹ|ਪੀਜੀਆਈ ਦੀ ਐਮਰਜੈਂਸੀ ਵਿੱਚ ਹੁਣ ਤੱਕ ਸਿਰਫ਼ ਪ੍ਰਾਈਵੇਟ ਦਵਾਈਆਂ ਦੀਆਂ ਦੁਕਾਨ ਹੀ ਹਨ। ਅਜਿਹੀ ਸਥਿਤੀ ਵਿੱਚ ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ ਨੇ ਪੀਜੀਆਈ ਦੀ ਐਮਰਜੈਂਸੀ ਵਿੱਚ ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਸਲਾਹ ਦਿੱਤੀ ਹੈ।
ਸਿਹਤ ਸਕੱਤਰ ਨੇ ਪ੍ਰਸ਼ਾਸਨ ਨੂੰ ਸੈਕਟਰ 22, ਸੈਕਟਰ 39 ਅਤੇ ਸੈਕਟਰ 48 ਦੇ ਸਿਵਲ ਹਸਪਤਾਲਾਂ ਵਿੱਚ ਵੀ ਜਲਦੀ ਤੋਂ ਜਲਦੀ ਜਨ ਔਸ਼ਧੀ ਕੇਂਦਰ ਖੋਲ੍ਹਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਇਸ ਲਈ ਜਲਦੀ ਤੋਂ ਜਲਦੀ ਜਗ੍ਹਾ ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾ ਜੋ ਮਰੀਜ਼ਾਂ ਨੂੰ ਘੱਟ ਕੀਮਤ ‘ਤੇ ਦਵਾਈਆਂ ਉਪਲੱਬਧ ਕਰਵਾਈਆਂ ਜਾ ਸਕਣ।
ਦੱਸ ਦਈਏ ਕਿ ਜਨ ਔਸ਼ਧੀ ਕੇਂਦਰ ਵਿੱਚ ਜੈਨਰਿਕ ਦਵਾਈਆਂ ਮਿਲਦੀਆਂ ਹਨ। ਜੋ ਕਿ ਚੰਗੀ ਕੁਆਲਿਟੀ ਦੀਆਂ ਹੁੰਦੀਆਂ ਹਨ। ਪ੍ਰਾਈਵੇਟ ਮੈਡੀਕਲ ਦੁਕਾਨਾਂ ਦੇ ਮੁਕਾਬਲੇ ਇੱਥੇ ਇਹ ਦਵਾਈਆਂ 50 ਤੋਂ 90 ਫੀਸਦੀ ਘੱਟ ਰੇਟ ‘ਤੇ ਮਿਲਦੀਆਂ ਹਨ। ਅਜਿਹੀ ਸਥਿਤੀ ਵਿੱਚ ਸਿਹਤ ਸਕੱਤਰ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਕੋਈ ਵੀ ਪ੍ਰਾਈਵੇਟ ਦਵਾਈ ਵਿਕਰੇਤਾ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਦੇ ਸੰਚਾਲਨ ਵਿੱਚ ਕੋਈ ਅੜਚਨ ਨਾ ਪੈਦਾ ਕਰੇ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ







































