ਚੰਡੀਗੜ੍ਹ : PGI ਚੈੱਕਅਪ ਲਈ ਆਏ ਪਰਿਵਾਰ ਦੀ ਗੱਡੀ ਨੂੰ ਲੱਗੀ ਅੱਗ, ਮਸਾਂ ਬਚੀਆਂ ਜਾਨਾਂ

0
316

ਚੰਡੀਗੜ੍ਹ। ਇਲਾਜ ਲਈ PGI ਆਏ ਇਕ ਪਰਿਵਾਰ ਦੀ ਗੱਡੀ ਨੂੰ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਜਦੋਂ ਇਹ ਹਾਦਸੇ ਵਾਪਰਿਆ ਉਸ ਦੌਰਾਨ ਕਾਰ ਵਿੱਚ ਇੱਕ ਪਰਿਵਾਰ ਬੈਠਾ ਹੋਇਆ ਸੀ। ਜਿਸ ਵਿੱਚ ਕਰੀਬ 4 ਸਾਲ ਦਾ ਮਾਸੂਮ ਬੱਚਾ ਵੀ ਸੀ। ਪਰਿਵਾਰ ਸਮੇਂ ਸਿਰ ਕਾਰ ਤੋਂ ਬਾਹਰ ਨਿਕਲ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਹ ਘਟਨਾ PGI ਨੇੜੇ ਸੈਕਟਰ 11 ਸਥਿਤ ਕੁਮਾਰ ਬ੍ਰਦਰਜ਼ ਕੈਮਿਸਟ ਦੀ ਦੁਕਾਨ ਨੇੜੇ ਵਾਪਰੀ।

ਜਾਣਕਾਰੀ ਅਨੁਸਾਰ ਕਾਰ ਵਿੱਚ ਜੰਮੂ ਦਾ ਵਸਨੀਕ ਜਤਿੰਦਰ ਸ਼ਰਮਾ, ਉਸਦੀ ਪਤਨੀ ਅਤੇ ਪੁੱਤਰ ਸਵਾਰ ਸਨ। PGI ਤੋਂ ਚੈੱਕਅਪ ਕਰਵਾਉਣ ਤੋਂ ਬਾਅਦ ਜਤਿੰਦਰ ਆਪਣੇ ਪਰਿਵਾਰ ਸਮੇਤ ਸੈਕਟਰ-11 ਸਥਿਤ ਕੈਮਿਸਟ ਦੀ ਦੁਕਾਨ ‘ਤੇ ਦਵਾਈਆਂ ਲੈਣ ਆਇਆ ਸੀ।

ਸੈਕਟਰ 11 ਵਿੱਚ ਕਾਰ ਪਾਰਕ ਕਰਨ ਦੌਰਾਨ ਉਸ ਨੂੰ ਕਾਰ ਦੇ ਬੋਨਟ ਵਿੱਚੋਂ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਉਣ ਲੱਗੀ। ਜਿਸ ‘ਤੋਂ ਬਾਅਦ ਕੁਝ ਸਕਿੰਟਾਂ ‘ਚ ਹੀ ਬੋਨਟ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਉਸ ‘ਚੋਂ ਸੰਘਣਾ ਧੂੰਆਂ ਨਿਕਲਣ ਲੱਗਿਆ। ਅਜਿਹੇ ‘ਚ ਜਤਿੰਦਰ ਨੇ ਕਾਰ ਸੜਕ ਦੇ ਇਕ ਪਾਸੇ ਰੱਖ ਦਿੱਤੀ ਅਤੇ ਪਰਿਵਾਰ ਸਮੇਤ ਕਾਰ ‘ਚੋਂ ਬਾਹਰ ਨਿਕਲ ਗਏ।

ਇਸ ਘਟਨਾ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਮਦਦ ਲਈ ਅੱਗੇ ਆ ਕੇ ਬੋਨਟ ‘ਤੇ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਸੈਕਟਰ 11 ਦੇ ਫਾਇਰ ਸਟੇਸ਼ਨ ਦੀ ਟੀਮ ਨੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਬੋਨਟ ਬੰਦ ਸੀ, ਜਿਸ ਕਰਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮਸ਼ੀਨ ਦੀ ਮਦਦ ਨਾਲ ਬੋਨਟ ਦਾ ਤਾਲਾ ਤੋੜ ਕੇ ਅੱਗ ‘ਤੇ ਕਾਬੂ ਪਾਇਆ।